ਕੈਨੇਡਾ ਭੇਜੀਆਂ ਜਾ ਰਹੀਆਂ ਪਿੰਨੀਆਂ ‘ਚੋਂ ਅਫ਼ੀਮ ਬਰਾਮਦ

Rajneet Kaur
2 Min Read

ਲੁਧਿਆਣਾ : ਅੱਜਕਲ ਨਸ਼ਾ ਤਸਕਰ  ਵੀ ਬਹੁਤ ਸ਼ਾਤਰ ਹੋ ਗਏ ਹਨ। ਲੁਧਿਆਣਾ ਤੋਂ ਇਕ  ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਥੇ  ਵਿਅਕਤੀ ਵੱਲੋਂ ਦੇਸੀ ਘਿਉ ਦੀਆਂ ਪਿੰਨੀਆਂ ‘ਚ ਅਫ਼ੀਮ ਲੁਕੋ ਕੇ ਕੈਨੇਡਾ ਭੇਜੀ ਜਾ ਰਹੀ ਸੀ।

ਕੋਰੀਅਰ ਕੰਪਨੀ ਨੂੰ ਸਕੈਨਿੰਗ ਦੌਰਾਨ ਅਫ਼ੀਮ ਦੀ ਮੌਜੂਦਗੀ ਬਾਰੇ ਲੱਗਿਆ ਪਤਾ 

ਕੋਰੀਅਰ ਕੰਪਨੀ ਦੇ ਮੈਨੇਜਰ ਸਲਾਊਦੀਨ ਖਾਨ ਨੇ ਦੱਸਿਆ ਕਿ ਅਕਸਰ ਹੀ ਵਿਦੇਸ਼ ਭੇਜਣ ਲਈ ਪੈਕਟ ਆਉਂਦੇ ਰਹਿੰਦੇ ਹਨ। ਕੁਝ ਵਿਚ ਖਾਣ-ਪੀਣ ਵਾਲਾ ਸਮਾਨ ਹੁੰਦਾ ਹੈ ਜਦਕਿ ਕੁਝ ਅੰਦਰ ਹੋਰ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ। ਪਿੰਨੀਆਂ ਵਾਲਾ ਪੈਕਟ ਪਿੰਡ ਗਿੱਲ ਦੇ ਵਸਨੀਕ ਜਸਬੀਰ ਸਿੰਘ ਵੱਲੋਂ ਬਰੈਂਪਟਨ ਭੇਜਣ ਵਾਸਤੇ ਦਿਤਾ ਗਿਆ। ਉਨ੍ਹਾਂ ਕੋਰੀਅਰ ਬੁੱਕ ਕਰ ਦਿੱਤਾ ।  ਕੰਪਨੀ ਨੇ ਜਦੋਂ ਪਾਰਸਲ ਨੂੰ ਸਕੈਨ ਕੀਤਾ ਤਾਂ ਸ਼ੱਕੀ ਨਸ਼ੀਲੇ ਪ੍ਰਦਾਰਥ ਮਿਲੇ ।  ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਮੌਜੂਦਗੀ ‘ਚ ਪਾਰਸਲ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਦੋ ਟੀ ਸ਼ਰਟਾਂ, ਦੋ ਜੈਕੇਟਾਂ ਅਤੇ ਇਕ ਦੇਸੀ ਘਿਉ ਦੀਆਂ ਪਿੰਨੀਆਂ ਦਾ ਡੱਬਾ ਸੀ। ਜਿਉਂ ਹੀ ਪਿੰਨੀਆਂ ਨੂੰ ਤੋੜ ਕੇ ਦੇਖਿਆ ਤਾਂ ਉਨ੍ਹਾਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।

Share this Article
Leave a comment