ਪਿਛਲੀਆਂ ਚੋਣਾਂ ਦੀ ਤੁਲਨਾ ਵਿੱਚ ਵੋਟ ਸ਼ੇਅਰ ‘ਚ ਹੋਇਆ ਭਾਰੀ ਵਾਧਾ- ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ: ਨਗਰ ਨਿਗਮ ਚੋਣ ਦੇ ਨਤੀਜੇ ਨੂੰ ਲੈ ਕੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਬੇਸ਼ੱਕ ਸਾਡੇ ਉਮੀਦਵਾਰ ਘੱਟ ਗਿਣਤੀ ਵਿੱਚ ਚੋਣ ਜਿੱਤੇ ਹਨ, ਪਰੰਤੂ ਸ਼ਹਿਰੀ ਖੇਤਰਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ ਪਹਿਲਾਂ ਨਾਲੋਂ ਕਾਫ਼ੀ ਵਧਿਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ 2019 ਲੋਕ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਹਿਰੀ ਖੇਤਰਾਂ ਵਿੱਚ ਪੰਜ ਤੋਂ ਸਾਢੇ ਪੰਜ ਫ਼ੀਸਦੀ ਦੇ ਆਸਪਾਸ ਵੋਟਾਂ ਪ੍ਰਾਪਤ ਹੋਇਆਂ ਸਨ। ਇਸ ਚੋਣ ਵਿੱਚ ਪਾਰਟੀ ਨੂੰ 2019 ਲੋਕ ਸਭਾ ਚੋਣ ਦੀ ਤੁਲਨਾ ਵਿੱਚ ਲਗਭਗ 3 ਗੁਣਾ ਜ਼ਿਆਦਾ ਵੋਟਾਂ ਮਿਲੀਆਂ ਹਨ। ਇਹ ਪਾਰਟੀ ਲਈ ਬੇਹੱਦ ਚੰਗੇ ਸੰਕੇਤ ਹਨ।

ਮਾਨ ਨੇ ਕਿਹਾ ਕਿ ਪੰਜਾਬ ਦੇ ਹਰ ਸ਼ਹਿਰੀ ਖੇਤਰ ਵਿੱਚ ਪਾਰਟੀ ਦਾ ਵੋਟ ਸ਼ੇਅਰ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਰਿਹਾ ਹੈ। ਅਮਲੋਹ, ਅਮ੍ਰਿਤਸਰ, ਬਾਬਾ ਬਕਾਲਾ, ਬੰਗਾ ਬਟਾਲਾ, ਦਸੂਆ, ਫ਼ਤਿਹਗੜ੍ਹ ਸਾਹਿਬ, ਖੰਨਾ, ਮਜੀਠੀਆ, ਨਾਭਾ, ਪਠਾਨਕੋਟ, ਪੱਟੀ, ਪਾਇਲ, ਰਾਜਪੁਰਾ, ਸਮਰਾਲਾ ਅਤੇ ਸੁਜਾਨਪੁਰ ਸਹਿਤ ਕਈ ਹੋਰ ਸ਼ਹਿਰੀ ਖੇਤਰਾਂ ਵਿੱਚ ਪਾਰਟੀ ਦੇ ਵੋਟ ਸ਼ੇਅਰ ਵਿੱਚ 2019 ਲੋਕ ਸਭਾ ਦੀ ਤੁਲਨਾ ਵਿੱਚ ਕਾਫ਼ੀ ਵਾਧਾ ਹੋਈ ਹੈ ਅਤੇ ਪਾਰਟੀ ਦੀ ਹਾਲਤ ਕਾਫ਼ੀ ਮਜ਼ਬੂਤ ਹੋਈ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸ਼ਹਿਰੀ ਖੇਤਰਾਂ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਵੱਲ ਝੁਕਾਅ ਵਧਿਆ ਹੈ। ਹੁਣ ਪੰਜਾਬ ਦੇ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਲੋਕ ਵੀ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹਨ ਅਤੇ ਪਾਰਟੀ ਉੱਤੇ ਆਪਣਾ ਭਰੋਸਾ ਜਤਾ ਰਹੇ ਹਨ।

ਉਨ੍ਹਾਂ ਨੇ ਕਿਹਾ ਦੀ ਪੱਟੀ ਅਤੇ ਬਾਬਾ ਬਕਾਲਾ ਵਿੱਚ ਭਾਰੀ ਹਿੰਸਾ ਹੋਣ ਦੇ ਬਾਵਜੂਦ ਵੀ ਪਾਰਟੀ ਨੇ 2017 ਵਿਧਾਨ ਸਭਾ ਚੋਣ ਦੀ ਤੁਲਨਾ ਵਿੱਚ ਆਪਣੇ ਵੋਟ ਸ਼ੇਅਰ ਵਿੱਚ ਕਾਫ਼ੀ ਵਾਧਾ ਕੀਤਾ ਹੈ । ਇੱਥੇ ‘ਆਪ’ ਉਮੀਦਵਾਰਾਂ ਉੱਤੇ ਹਮਲੇ ਹੋਏ, ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਫਿਰ ਵੀ ਇਸ ‘ਆਪ’ ਦੇ ਕਈ ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈ। ਉਨ੍ਹਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਵਿੱਚ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਮਜ਼ਬੂਤ ਹੋ ਚੁੱਕੀ ਹੈ। ਪਾਰਟੀ 2022 ਵਿਧਾਨ ਸਭਾ ਚੋਣ ਵਿੱਚ ਹੋਰ ਮਜ਼ਬੂਤ ਹੋ ਕੇ ਲੜੇਗੀ ਅਤੇ ਆਪਣੀ ਸਰਕਾਰ ਬਣਾਏਗੀ।

- Advertisement -

ਉਨ੍ਹਾਂ ਨੇ ਕਿਹਾ ਕਿ ਮਾਝਾ ਅਤੇ ਦੋਆਬਾ ਜਿੱਥੇ ਪਾਰਟੀ ਪਹਿਲਾਂ ਤੋਂ ਕਮਜ਼ੋਰ ਹਾਲਤ ਵਿੱਚ ਸੀ। ਇਸ ਚੋਣ ਵਿੱਚ ਉੱਥੇ ਵੀ ਲੋਕਾਂ ਦਾ ਕਾਫ਼ੀ ਸਮਰਥਨ ਮਿਲਿਆ ਅਤੇ ਵੋਟ ਸ਼ੇਅਰ ਵਿੱਚ ਪਹਿਲਾਂ ਨਾਲੋਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਭਰੋਸਾ ਜਤਾਉਣ ਵਾਲੇ ਸ਼ਹਿਰੀ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਲੱਖਾਂ ਸ਼ਹਿਰੀ ਲੋਕਾਂ ਨੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਕੀਤਾ ਹੈ। ਅੱਜ ਉਨ੍ਹਾਂ ਦੀ ਵਜਾ ਨਾਲ ਹੀ ਪਾਰਟੀ ਦੀ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਥਿਤੀ ਮਜ਼ਬੂਤ ਹੋਈ ਹੈ ।

Share this Article
Leave a comment