ਅਮਰੀਕਾ ‘ਚ ਕੋਰੋਨਾ ਮਹਾਮਾਰੀ ਹਾਲਾਤ ਜਲਦੀ ਕਾਬੂ ਆਉਣਗੇ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਹਾਲਾਤ ਬੇਕਾਬੂ ਹੋ ਚੁੱਕੇ ਹਨ। ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ ‘ਚ ਹਰ ਰੋਜ਼ ਲੱਖਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਰੋਸਾ ਦਿੱਤਾ ਹੈ ਕਿ ਇਸ ਸਾਲ ਦੇ ਅੰਤ ਤਕ ਅਮਰੀਕਾ ਕੋਰੋਨਾ ਵਾਇਰਸ ਤੋਂ ਉਭਰ ਜਾਵੇਗਾ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਇਸ ਸਾਲ ਦੇ ਅੰਤ ਤਕ ਨਾਰਮਲ ਸਥਿਤੀ ‘ਚ ਆ ਜਾਵੇਗਾ ਕਿਉਂਕਿ ਲੱਖਾਂ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਲਾਏ ਜਾ ਰਹੇ ਹਨ।

ਬਾਇਡਨ ਨੇ ਬੀਤੇ ਸ਼ੁੱਕਰਵਾਰ ਨੂੰ ਮਿਸ਼ੀਗਨ ਦੇ ਕਲਾਮਜੂ ‘ਚ ਫਾਇਜਰ ਦੀ ਇਕ ਵਿਨਿਰਮਾਣ ਸਹੂਲਤ ਦਾ ਦੌਰਾ ਕੀਤਾ ਜੋ ਵੱਡੇ ਪੈਮਾਨੇ ‘ਤੇ ਕੋਰੋਨਾ ਵਾਇਰਸ ਵੈਕਸੀਨ ਦੇ ਯਤਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਸ ਦਾ ਪ੍ਰਸ਼ਾਸਨ ਪੂਰਤੀ ਵਧਾਉਣ ਤੇ ਵੰਡ ਨੂੰ ਕਾਰਗਰ ਬਣਾਉਣ ਦੇ ਤਰੀਕਿਆਂ ਦੀ ਤਲਾਸ਼ ਕਰ ਰਿਹਾ ਸੀ। ਬਾਇਡਨ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕਰ ਸਕਦਾ। ਕੋਰੋਨਾ ਵਾਇਰਸ ਦੇ ਕਈ ਹੋਰ ਵੇਰੀਏਂਟ ਹਨ। ਸਾਨੂੰ ਨਹੀਂ ਪਤਾ ਕਿ ਉਤਪਾਦਨ ਦਰਾਂ ਦੇ ਸੰਦਰਭ ‘ਚ ਕੀ ਹੋ ਸਕਦਾ ਹੈ। ਚੀਜ਼ਾਂ ਬਦਲ ਸਕਦੀਆਂ ਹਨ ਪਰ ਅਸੀਂ ਉਹ ਸਭ ਕੁਝ ਕਰ ਰਹੇ ਜੋ ਵਿਗਿਆਨ ਨੇ ਸਾਨੂੰ ਸੰਕੇਤ ਦਿੱਤਾ ਹੈ ਕਿ ਸਾਨੂੰ ਕਰਨਾ ਚਾਹੀਦਾ ਤੇ ਲੋਕ ਜੋ ਕੁਝ ਵੀ ਕਰਨਾ ਚਾਹੁੰਦੇ ਹਨ ਉਸ ਨੂੰ ਪੂਰਾ ਕਰਨ ਲਈ ਕਰਦ ਚੁੱਕ ਰਹੇ ਹਨ।

Share this Article
Leave a comment