ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿਤੀ ਰਾਹਤ , LPG ਗੈਸ ਦੀਆਂ ਕੀਮਤਾਂ ‘ਚ ਕੀਤੀ ਕਟੌਤੀ

navdeep kaur
3 Min Read

ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ LPG ਗੈਸ ਸਿਲੰਡਰ ਦੀਆਂ ਕੀਮਤਾਂ ‘ਤੇ ਵੱਡੀ ਰਾਹਤ ਦਿੱਤੀ ਹੈ। ਕੰਪਨੀਆਂ ਨੇ 1 ਮਈ ਤੋਂ ਕਮਰਸ਼ੀਅਲ ਰਸੋਈ ਸਿਲੰਡਰ ਦੀਆਂ ਕੀਮਤਾਂ ‘ਚ 171.50 ਰੁਪਏ ਦੀ ਕਟੌਤੀ ਕੀਤੀ ਹੈ। ਅੱਜ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ (LPG Cylinder Price)1856.50 ਰੁਪਏ ਹੋ ਗਈ ਹੈ।
ਘਰੇਲੂ ਗੈਸ ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਲਗਾਤਾਰ ਦੂਜੇ ਮਹੀਨੇ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਲਪੀਜੀ ਦੀ ਕੀਮਤ 1103 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ ਐਲਪੀਜੀ ਦੀ ਕੀਮਤ 1129 ਰੁਪਏ ਹੋਵੇਗੀ। ਮੁੰਬਈ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1102.50 ਰੁਪਏ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ 01 ਅਪ੍ਰੈਲ 2023 ਨੂੰ ਵੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਇਸ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2028 ਰੁਪਏ, ਕੋਲਕਾਤਾ ਵਿੱਚ 2132 ਰੁਪਏ, ਮੁੰਬਈ ਵਿੱਚ 1980 ਰੁਪਏ ਅਤੇ ਚੇਨਈ ਵਿੱਚ 2192.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 1 ਮਾਰਚ-2023 ਨੂੰ ਵਪਾਰਕ ਸਿਲੰਡਰ ਦੀ ਕੀਮਤ ਦਿੱਲੀ ਵਿੱਚ 2119.50 ਰੁਪਏ, ਕੋਲਕਾਤਾ ਵਿੱਚ 2221.50 ਰੁਪਏ, ਮੁੰਬਈ ਵਿੱਚ 2071.50 ਰੁਪਏ ਅਤੇ ਚੇਨਈ ਵਿੱਚ 2268 ਰੁਪਏ ਸੀ।
ਚੇਨਈ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1118.50 ਰੁਪਏ ਹੋਵੇਗੀ। ਪਿਛਲੀ ਵਾਰ ਮਾਰਚ ਮਹੀਨੇ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ। ਇਹ ਬਦਲਾਅ ਮਹੀਨਿਆਂ ਬਾਅਦ ਐਲਪੀਜੀ ਸਿਲੰਡਰ ਵਿੱਚ ਵੀ ਦੇਖਣ ਨੂੰ ਮਿਲਿਆ। ਮਾਹਿਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ ‘ਚ LPG ਦੀ ਕੀਮਤ ‘ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਹ ਸਿਲੰਡਰ ਦੁਕਾਨਾਂ ਵਿੱਚ ਵਰਤਿਆ ਜਾਂਦਾ ਹੈ। ਹਾਲਾਂਕਿ ਘਰਾਂ ‘ਚ ਵਰਤੇ ਜਾਣ ਵਾਲੇ 19 ਕਿਲੋ ਦੇ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਆਪਣੇ ਸ਼ਹਿਰ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਜਾਣੋ

ਦਿੱਲੀ: 1103 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ: 1129 ਰੁਪਏ ਪ੍ਰਤੀ ਸਿਲੰਡਰ

- Advertisement -

ਮੁੰਬਈ: 1112.5 ਰੁਪਏ ਪ੍ਰਤੀ ਸਿਲੰਡਰ

ਚੇਨਈ: 1118.5 ਰੁਪਏ ਪ੍ਰਤੀ ਸਿਲੰਡਰ

ਪਟਨਾ: 1201 ਰੁਪਏ ਪ੍ਰਤੀ ਸਿਲੰਡਰ

ਲੇਹ: 1340 ਰੁਪਏ ਪ੍ਰਤੀ ਸਿਲੰਡਰ

ਸ਼੍ਰੀਨਗਰ: 1219 ਰੁਪਏ ਪ੍ਰਤੀ ਸਿਲੰਡਰ

- Advertisement -

ਅਹਿਮਦਾਬਾਦ: 1110 ਰੁਪਏ ਪ੍ਰਤੀ ਸਿਲੰਡਰ

ਭੋਪਾਲ: 1118.5 ਰੁਪਏ ਪ੍ਰਤੀ ਸਿਲੰਡਰ

ਜੈਪੁਰ: 1116.5 ਰੁਪਏ ਪ੍ਰਤੀ ਸਿਲੰਡਰ

ਬੈਂਗਲੁਰੂ: 1115.5 ਰੁਪਏ ਪ੍ਰਤੀ ਸਿਲੰਡਰ

ਕੰਨਿਆ ਕੁਮਾਰੀ: 1187 ਰੁਪਏ ਪ੍ਰਤੀ ਸਿਲੰਡਰ

ਸ਼ਿਮਲਾ: 1147.5 ਰੁਪਏ ਪ੍ਰਤੀ ਸਿਲੰਡਰ

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment