ਪਾਕਿਸਤਾਨ ਨੇ ਕੋਰੋਨਾ ਦਾ ਪਤਾ ਲਗਾਉਣ ਵਾਲਾ ਬਣਾਇਆ ਸਾਫਟਵੇਅਰ

TeamGlobalPunjab
1 Min Read

ਇਸਲਾਮਾਬਾਦ : ਪਾਕਿਸਤਾਨ ਦੇ ਵਿਗਿਆਨੀ ਨੇ ਮਿੰਟਾਂ ਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਵਾਲੇ ਸਾਫਟਵੇਅਰ ਦਾ ਨਿਰਮਾਣ ਕੀਤਾ ਹੈ। ਇਹ ਸਾਫਟਵੇਅਰ ਇਲੈਕਟ੍ਰੋਨਿਕ ਕੰਪਲੈਕਸ ਪਾਕਿਸਤਾਨ ਨੇ ਤਿਆਰ ਕੀਤਾ ਹੈ। ਵਿਗਿਆਨਕਾਂ ਨੇ ਇਸ ਡਿਵਾਈਸ ਦਾ ਨਾਮ ਕੋਵ-ਰੇਡ ਰੱਖਿਆ ਹੈ। ਇਸ ਸਾਫਟਵੇਅਰ ਦੀ ਮੱਦਦ ਨਾਲ ਫੇਫੜਿਆਂ ਚ ਸੰਕਰਮਣ ਦਾ ਮਿੰਟਾਂ ਵਿੱਚ ਪਤਾ ਚੱਲ ਜਾਵੇਗਾ।

ਡਰੱਗ ਰੈਗੂਲੇਟਰੀ ਆਫ ਪਾਕਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸਿਫ਼ ਰਾਉਫ਼ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਲੈਕਟ੍ਰੋਨਿਕਸ ਕੰਪਲੈਕਸ ਪਾਕਿਸਤਾਨ ਵੱਲੋਂ ਤਿਆਰ ਕੀਤੇ ਗਏ ਸਾਫਟਵੇਅਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨੂੰ ਕੋਵਿਡ-19 ਦੀ ਜਾਂਚ ਦੇ ਲਈ ਇਨਪੁਟ ਦੇ ਤੌਰ ‘ਤੇ ਛਾਤੀ ਦੇ ਐਕਸਰੇ ਇਮੇਜ ਦੀ ਜ਼ਰੂਰਤ ਹੋਵੇਗੀ। ਪਾਕਿਸਤਾਨ ਦੇ ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਇਸ ਤਕਨੀਕ ਨਾਲ ਘੱਟ ਸਮੇਂ ‘ਚ ਵਾਇਰਸ ਦੀ ਲਾਗ ਦਾ ਪਤਾ ਚੱਲ ਜਾਵੇਗਾ। ਜਿਸ ਨਾਲ ਅਸੀਂ ਵਾਇਰਸ ਦੇ ਪ੍ਰਸਾਰ ‘ਤੇ ਜਲਦ ਰੋਕ ਲਗਾ ਸਕਦੇ ਹਾਂ।

Share this Article
Leave a comment