ਪੰਜਾਬ ਤੋਂ ਆਏ ਸੈਲਾਨੀਆਂ ਦੀ ਕਾਰ ਡਿੱਗੀ ਖੱਡ ‘ਚ, ਇੱਕ ਨੌਜਵਾਨ ਅਤੇ ਦੋ ਲੜਕੀਆਂ ਜ਼ਖਮੀ

Rajneet Kaur
2 Min Read

ਨਿਊਜ਼ ਡੈਸਕ: ਕੁੱਲੂ-ਮਨਾਲੀ ਤੋਂ ਪੰਜਾਬ ਵੱਲ ਜਾ ਰਹੀ ਇਨੋਵਾ ਕਾਰ (ਪੀਬੀ 11 ਸੀਏ 9494) ਐਤਵਾਰ ਸਵੇਰੇ 6 ਵਜੇ ਬੇਕਾਬੂ ਹੋ ਕੇ ਮੰਡੀ ਸ਼ਹਿਰ ਦੇ ਨਾਲ ਲੱਗਦੇ ਸੌਲੀ ਖੱਡ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ ਦੇ ਸਮੇਂ ਕਾਰ ਵਿੱਚ ਇੱਕ ਨੌਜਵਾਨ ਅਤੇ ਦੋ ਲੜਕੀਆਂ ਸਵਾਰ ਸਨ।ਸਾਰੇ ਪੰਜਾਬ ਦੇ ਵਸਨੀਕ ਹਨ ਅਤੇ ਕੁੱਲੂ-ਮਨਾਲੀ ਤੋਂ ਪੰਜਾਬ ਪਰਤ ਰਹੇ ਸਨ।

ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਨੇ ਤੁਰੰਤ ਸਾਰਿਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਜ਼ੋਨਲ ਹਸਪਤਾਲ ਮੰਡੀ ਵਿਖੇ ਇਲਾਜ ਲਈ ਪਹੁੰਚਾਇਆ। ਇੱਥੇ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਕ ਲੜਕੀ ਨੂੰ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਹੈ ਅਤੇ ਦੂਜਿਆਂ ਨੂੰ ਫਰੈਕਚਰ ਹੋਇਆ ਹੈ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਤਿੰਨੇ ਪੰਜਾਬ ਦੇ ਕਿੱਥੋਂ ਦੇ ਰਹਿਣ ਵਾਲੇ ਹਨ। ਪੁਲਿਸ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਸਪੀ ਮੰਡੀ ਸੌਮਿਆ ਸੰਬਾਸੀਵਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਜ਼ੋਨਲ ਹਸਪਤਾਲ ਮੰਡੀ ਵਿੱਚ ਇਲਾਜ ਚੱਲ ਰਿਹਾ ਹੈ। ਸਾਰਿਆਂ ਦੀ ਹਾਲਤ ਨਾਰਮਲ ਦੱਸੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment