ਦਿੱਲੀ ਤੋਂ ਚੰਗੀ ਖ਼ਬਰ, ਤੇਜ਼ੀ ਨਾਲ ਘਟ ਰਹੇ ਹਨ ਕੋਵਿਡ ਦੇ ਮਾਮਲੇ

TeamGlobalPunjab
2 Min Read

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਤੋਂ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਹੁਣ ਠੱਲ ਪੈ ਰਹੀ ਹੈ। ਚੰਗੀ ਗੱਲ ਇਹ ਹੈ ਕਿ ਕੋਰੋਨਾ ਦੇ ਮਾਮਲੇ ਹੁਣ ਦਿਨੋ-ਦਿਨ ਘਟਦੇ ਜਾ ਰਹੇ ਹਨ। ਦਿੱਲੀ ਦੇ ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇੱਕ ਦਿਨ ਵਿੱਚ 238 ਨਵੇਂ ਕੇਸ ਦਰਜ ਹੋਏ ਹਨ ਅਤੇ ਕੋਰੋਨਾ ਕਾਰਨ 24 ਲੋਕਾਂ ਦੀ ਜਾਨ ਚਲੀ ਗਈ।

ਇਸਦੇ ਨਾਲ, ਰਾਜਧਾਨੀ ਵਿੱਚ ਤਾਲਾਬੰਦੀ ਖੁੱਲ੍ਹਣ ਦੇ ਪੰਜਵੇਂ ਦਿਨ ਰੋਜ਼ਾਨਾ ਮਾਮਲਿਆਂ ਵਿੱਚ ਹੋਰ ਗਿਰਾਵਟ ਆਉਂਦੀ ਜਾ ਰਹੀ ਹੈ। ਬੀਤੇ ਕੱਲ੍ਹ ਦਿੱਲੀ ਵਿੱਚ 305 ਨਵੇਂ ਕੋਰੋਨਾਵਾਇਰਸ ਕੇਸ ਦਰਜ ਹੋਏ ਅਤੇ 44 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਸੀ।

ਦਿੱਲੀ ਦੀ ਪਾਜੇਟਿਵਿਟੀ ਦਰ ਕੱਲ੍ਹ ਦੇ 0.41% ਤੋਂ ਘੱਟ ਕੇ 0.31% ਹੋ ਗਈ ਹੈ। ਸਾਫ਼ ਹੈ ਕਿ ਔਖਾ ਸਮਾਂ ਹੁਣ ਲੰਘ ਚੁੱਕਾ ਹੈ।

ਦਿੱਲੀ ਦੇ ਸਿਹਤ ਬੁਲੇਟਿਨ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੁੱਲ 77112 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 56,000 ਆਰਟੀਪੀਸੀਆਰ (RTPCR) ਟੈਸਟ ਅਤੇ 21112 ਰੈਪਿਡ (RAPID) ਐਂਟੀਜੇਨ ਟੈਸਟ ਸਨ। ਮੌਜੂਦਾ ਸਮੇਂ ਵਿੱਚ ਦਿੱਲੀ ਅੰਦਰ ਕੋਵਿਡ ਦੇ 3922 ਐਕਟਿਵ ਕੇਸ ਹਨ।

- Advertisement -

 

 

   ਕੋਰੋਨਾ ਵਾਇਰਸ ਦੀ ਲਹਿਰ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ ਦਿੱਲੀ ਵਿੱਚ 14,30,671 ਕੋਵਿਡ ਪਾਜੇਟਿਵ ਮਾਮਲੇ ਦਰਜ ਹੋਏ। ਹੁਣ ਤੱਕ ਕੁੱਲ 24,772 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

ਟੀਕਾਕਰਣ ਦੇ ਮਾਮਲੇ ਵਿਚ, ਪਿਛਲੇ 24 ਘੰਟਿਆਂ ਵਿਚ 81,183 ਲਾਭਪਾਤਰੀਆਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਸਿਹਤ ਬੁਲੇਟਿਨ ਅਨੁਸਾਰ, 13,94,142 ਲੋਕਾਂ ਨੂੰ ਪੂਰੀ ਤਰਾਂ ਟੀਕਾ ਲਗਾਇਆ ਗਿਆ ਹੈ , ਜਦੋਂ ਕਿ 45,16,208 ਨੂੰ ਕੋਵਿਡ ਟੀਕੇ ਦੀ ਸਿਰਫ ਪਹਿਲੀ ਖੁਰਾਕ ਮਿਲੀ ਹੈ। 1,238 ਲੋਕ ਘਰਾਂ ‘ਚ ਇਕਾਂਤਵਾਸ ਕੀਤੇ ਗਏ ਹਨ।

- Advertisement -

ਅਹਿਮ ਬਿੰਦੂ ਇਹ ਕਿ ਕੋਰੋਨਾ ਦਾ ਜ਼ੋਰ ਬੇਸ਼ਕ ਘੱਟ ਰਿਹਾ ਹੈ ਪਰ ਸਾਵਧਾਨੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣੀ ਚਾਹੀਦੀ।

Share this Article
Leave a comment