ਮੋਟਰ ‘ਤੇ ਅੱਧੀ ਰਾਤ ਨੂੰ ਮੁੰਡੇ ਕਰ ਰਹੇ ਸੀ ਗਲਤ ਕੰਮ, ਉੱਤੋਂ ਪਿੰਡ ਵਾਲਿਆਂ ਨੇ ਮਾਰਿਆ ਛਾਪਾ, ਫਿਰ ਦੇਖੋ ਕੀ ਹੋਇਆ

TeamGlobalPunjab
2 Min Read

ਮੋਗਾ : ਪੰਜਾਬ ‘ਚ ਸਰਗਰਮ ਚੋਰ ਗਿਰੋਹਾਂ ਨੇ ਪੁਲਿਸ ਅਤੇ ਆਮ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਹਰ ਦਿਨ ਕਿਤੇ ਨਾ ਕਿਤੇ ਇਨ੍ਹਾਂ ਚੋਰ ਗਿਰੋਹਾਂ ਵਲੋਂ ਰਾਤ ਸਮੇਂ ਬਿਜਲੀ ਦੇ ਟ੍ਰਾਂਸਫਾਰਮ ਅਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਆਦਿ ਚੋਰੀ ਕੀਤੀਆਂ ਜਾ ਰਹੀਆਂ ਹਨ। ਪਰ ਪੁਲਿਸ ਇਨ੍ਹਾਂ ਚੋਰ ਗ੍ਰੋਹਾਂ ਨੂੰ ਨੱਥ ਪਾਉਣ ‘ਚ ਨਕਾਮ ਨਜ਼ਰ ਆ ਰਹੀ ਹੈ। ਜਿਸ ਕਾਰਨ ਅੱਕੇ ਹੋਏ ਪਿੰਡਾਂ ਦੇ ਲੋਕਾਂ ਵਲੋਂ ਇਨ੍ਹਾਂ ਨੂੰ ਖੁਦ ਹੀ ਫੜਨ ਲਈ ਪਹਿਰੇ ਲਗਾਏ ਜਾ ਰਹੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲਾ ‘ਚ ਦੇਖਣ ਨੂੰ ਮਿਲਿਆ, ਜਿਥੇ ਰਾਤ ਸਮੇਂ ਮੋਟਰ ਦੀਆਂ ਤਾਰਾਂ ਚੋਰੀ ਕਰਨ ਲਈ ਆਏ 4 ਚੋਰਾਂ ਨੇ ਵੱਖ ਵੱਖ ਕਿਸਾਨਾਂ ਦੀਆਂ ਮੋਟਰਾਂ ‘ਤੇ ਧਾਵਾ ਬੋਲ ਦਿੱਤਾ। ਪਰ ਇਸੇ ਦੌਰਾਨ ਹੀ ਪਹਿਰਾ ਦੇ ਰਹੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ। ਪਰ ਪਿੰਡ ਵਾਸੀਆਂ ਨੂੰ ਦੇਖ ਕੇ 2 ਚੋਰ ਮੌਕੇ ‘ਤੇ ਭੱਜਣ ‘ਚ ਕਾਮਯਾਬ ਹੋ ਗਏ ਤੇ ਬਾਕੀ ਦੋ ਚੋਰਾਂ ਦੀ ਪਿੰਡ ਵਾਲਿਆਂ ਨੇ ਖੂਬ ਸੇਵਾ ਕੀਤੀ।

ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਪਿੰਡ ‘ਚ ਇਸ ਤਰ੍ਹਾਂ ਦੀ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪਰ ਕੱਲ ਰਾਤ ਇਨ੍ਹਾਂ ਚੋਰਾਂ ‘ਚੋਂ 2 ਨੂੰ ਮੌਕੇ ‘ਤੇ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਗਿਆ ਹੈ।

ਇੱਧਰ ਜਦੋਂ ਇਸ ਪੂਰੇ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋ ਵਿਅਕਤੀਆਂ ਨੂੰ ਪਿੰਡ ਵਾਲਿਆਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ ਤੇ ਦੋ ਹੋਰ ਵਿਅਕਤੀ ਇਨ੍ਹਾਂ ਦੇ ਸਾਥੀ ਹਨ ਉਨ੍ਹਾਂ ਦੀ ਭਾਲ ਜਾਰੀ ਹੈ ਅਤੇ ਉਸ ਤੋਂ ਬਾਅਦ ਹੀ ਇਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ।

Share this Article
Leave a comment