ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਚ 22 ਸਾਲਾਂ ਬਾਅਦ ਕੰਮ ਕਰਨ ਜਾ ਰਹੇ ਨੇ ਇਹ ਬੌਲੀਵੁੱਡ ਅਦਾਕਾਰ

TeamGlobalPunjab
2 Min Read

ਨਿਊਜ਼ ਡੈਸਕ :– ਅਦਾਕਾਰਾ ਆਲੀਆ ਭੱਟ ਸੰਜੇ ਲੀਲਾ ਭੰਸਾਲੀ ਦੀ ਚਰਚਿਤ ਫਿਲਮ ਗੰਗੂਬਾਈ ਕਾਠਿਆਵਾੜੀ ‘ਚ ਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ‘ਚ ਅਦਾਕਾਰ ਅਜੇ ਦੇਵਗਨ ਦੀ ਐਂਟਰੀ ਵੀ ਹੋ ਚੁੱਕੀ ਹੈ। ਅਜੇ ਦੇਵਗਨ ਨੇ ਬੀਤੇ ਸ਼ਨੀਵਾਰ ਸਵੇਰ ਤੋਂ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਜੇ ਦੇਵਗਨ ਇਸ ਫਿਲਮ ‘ਚ ਇਕ ਛੋਟੀ ਪਰ ਮਹੱਤਵਪੂਰਣ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।

 ਅਜੇ ਦੇਵਗਨ ਤੇ ਸੰਜੇ ਲੀਲਾ ਭੰਸਾਲੀ 22 ਸਾਲਾਂ ਬਾਅਦ ਇੱਕ ਫਿਲਮ ‘ਚ ਇਕੱਠੇ ਕੰਮ ਕਰਨ ਜਾ ਰਹੇ ਹਨ। ਅਜੇ ਦੇਵਗਨ ਆਖਰੀ ਵਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ ਹਮ ਦਿਲ ਦੇ ਚੁਕ ਸਨਮ ‘ਚ ਵੇਖੇ ਗਏ ਸਨ। ਇਸ ਫਿਲਮ ‘ਚ ਅਜੇ ਨੇ ਐਸ਼ਵਰਿਆ ਰਾਏ ਦੇ ਪਤੀ ਵਣਰਾਜ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ ਵੱਡੇ ਪਰਦੇ ‘ਤੇ ਜ਼ਬਰਦਸਤ ਹਿੱਟ ਰਹੀ।  ਉਸ ਤੋਂ ਬਾਅਦ ਅਜੇ ਦੇਵਗਨ ਲੰਬੇ ਸਮੇਂ ਤੋਂ ਸੰਜੇ ਲੀਲਾ ਭੰਸਾਲੀ ਦੀ ਕਿਸੇ ਵੀ ਫਿਲਮ ਦਾ ਹਿੱਸਾ ਨਹੀਂ ਬਣ ਸਕੇ।

ਦੱਸ ਦਈਏ ਹੁਣ ਸਾਲਾਂ ਬਾਅਦ ਅਜੈ ਦੇਵਗਨ ਸੰਜੇ ਲੀਲਾ ਭੰਸਾਲੀ ਦੀ ਇਸ ਵਿਸ਼ੇਸ਼ ਫਿਲਮ ‘ਚ ਕੰਮ ਕਰਨ ਜਾ ਰਹੇ ਹਨ। ਅਜਿਹੀ ਸਥਿਤੀ ‘ਚ ਪ੍ਰਸ਼ੰਸਕਾਂ ਦੀ ਦਿਲਚਸਪੀ ਇਸ ਫ਼ਿਲਮ ਲਈ ਕਾਫ਼ੀ ਵੱਧ ਗਈ ਹੈ। ਅਜੇ ਦੇਵਗਨ ਦੀ ਭੂਮਿਕਾ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਫਿਲਮ ‘ਚ ਕਰੀਮ ਲਾਲਾ ਦੀ ਭੂਮਿਕਾ ‘ਚ ਨਜ਼ਰ ਆ ਸਕਦੇ ਹਨ। ਕਰੀਮ ਲਾਲਾ ਉਹ ਵਿਅਕਤੀ ਸੀ ਜਿਸ ਤੋਂ ਗੰਗੂਬਾਈ ਨੇ ਇਨਸਾਫ ਦੀ ਅਪੀਲ ਕੀਤੀ ਸੀ।

 

- Advertisement -

Share this Article
Leave a comment