ਸਿੱਧੂ ਮੂਸੇ ਵਾਲੇ ਖਿਲਾਫ ਉਠੀ ਵੱਡੀ ਕਾਰਵਾਈ ਦੀ ਮੰਗ? ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

TeamGlobalPunjab
2 Min Read

ਬਠਿੰਡਾ : ਹਰ ਦਿਨ ਕੋਈ ਨਾ ਕੋਈ ਕਲਾਕਾਰ ਕਿਸੇ ਨਾ ਕਿਸੇ ਵਿਵਾਦ ਨਾਲ ਘਿਰਦਾ ਹੀ ਰਹਿੰਦਾ ਹੈ। ਪਰ ਜੇਕਰ ਗੱਲ ਇਨ੍ਹਾਂ ਦਿਨਾਂ ਦੀ ਕੀਤੀ ਜਾਵੇ ਤਾਂ ਇਹ ਵਿਵਾਦ ਕੁਝ ਜਿਆਦਾ ਹੀ ਸਾਹਮਣੇ ਆ ਰਹੇ  ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਦੋ ਪ੍ਰਸਿੱਧ ਪੰਜਾਬੀ ਗਾਇਕਾਂ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ ਜ਼ਰੀਏ ਸ਼ੁਰੂ ਹੋਇਆ ਵਿਵਾਦ ਇਸ ਕਦਰ ਭਖ ਗਿਆ ਕਿ ਐਲੀ ਮਾਂਗਟ ਨੂੰ ਕਰੀਬ 8 ਦਿਨ ਤੱਕ ਜੇਲ੍ਹ ਅੰਦਰ ਵੀ ਜਾਣਾ ਪਿਆ ਉੱਥੇ ਹੁਣ ਇੱਕ ਹੋਰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਵੀ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਵਿਵਾਦ ਸਿੱਧੂ ਮੂਸੇ ਵਾਲੇ ਦੇ ਨਵੇਂ ਗੀਤ ਅੜਬ ਜੱਟੀਆਂ ਤੋਂ ਸ਼ੁਰੂ ਹੋਇਆ ਹੈ ਜਿਸ ਵਿੱਚ ਦੋਸ਼ ਹੈ ਕਿ ਉਸ ਨੇ ਮਾਈ ਭਾਗੋ ‘ਤੇ ਅਪਮਾਨਜਨਕ ਟਿੱਪਣੀ ਕੀਤੀ ਹੈ। ਇਸ ਤੋਂ ਬਾਅਦ ਸਮੂਹ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ। ਇਸੇ ਸਿਲਸਿਲੇ ਤਹਿਤ ਇੱਥੋਂ ਦੇ ਪਿੰਡ ਭਗਤਾ ਭਾਈਕਾ ਵਿਖੇ ਸਿੱਧੂ ਮੂਸੇ ਵਾਲੇ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ।

ਜਾਣਕਾਰੀ ਮੁਤਾਬਿਕ ਇਹ ਪ੍ਰਦਰਸ਼ਨ ਦਸਤਾਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪ੍ਰਗਟ ਸਿੰਘ ਨੇ ਅਤੇ  ਹੋਰ ਆਗੂਆਂ ਨੇ ਕਿਹਾ ਕਿ ਅੱਜ ਕੁਝ ਪੰਜਾਬੀ ਕਲਾਕਾਰ ਆਪਣੀ ਬੋਲੀ ਲਈ ਸੰਘਰਸ਼ਸ਼ੀਲ ਹਨ ਤੇ ਕੁਝ ਇਤਿਹਾਸ ਨਾਲ ਵੀ ਛੇੜਖਾਨੀਆਂ ਕਰ ਰਹੇ ਹਨ। ਉਨ੍ਹਾਂ ਇੱਥੇ ਹੀ ਵਿਦੇਸ਼ੀ ਸਿੱਖ ਸੰਸਥਾਵਾਂ ਤੋਂ ਵੀ ਮੰਗ ਕੀਤੀ ਇਸ ਮੁੱਦੇ ਵਿੱਚ ਦਖਲ ਦੇਣ ਕਿਉਂਕਿ ਇਹ ਬੜਾ ਹੀ ਗੰਭੀਰ ਮਾਮਲਾ ਹੈ। ਭਾਈ ਪ੍ਰਗਟ ਸਿੰਘ ਨੇ ਬੋਲਦਿਆਂ ਮੰਗ ਕੀਤੀ ਕਿ ਸਿੱਧੂ ਮੂਸੇ ਵਾਲੇ ਦੇ ਖਿਲਾਫ ਕਨੂੰਨ ਦੀ ਧਾਰਾ 295 ਏ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਿੱਖ ਭਾਈਚਾਰੇ ਨੂੰ ਵੀ ਅਜਿਹੇ ਗਾਇਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

Share this Article
Leave a comment