ਥਾਈਲੈਂਡ ‘ਚ ਸ਼ਰੇਆਮ ਹੋਈ ਗੋਲੀਬਾਰੀ, 20 ਲੋਕਾਂ ਦੀ ਮੌਤ, 14 ਜ਼ਖਮੀ

TeamGlobalPunjab
2 Min Read

ਕੋਰਾਤ : ਬੀਤੇ ਸ਼ਨੀਵਾਰ ਥਾਈਲੈਂਡ ਦੇ ਕੋਰਾਤ ਸ਼ਹਿਰ ਦੇ ਉੱਤਰ-ਪੂਰਬ ‘ਚ ਨਾਖੋਨ ਰਤਚਾਸਿਮਾ ਨੇੜੇ ਸ਼ਾਪਿੰਗ ਸੈਂਟਰ ‘ਚ ਇਕ ਫੌਜੀ ਦੱਸੇ ਜਾਂਦੇ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ‘ਚ 20 ਲੋਕਾਂ ਦੀ ਮੌਤ ਹੋ ਗਈ ਤੇ 14 ਤੋਂ ਵੱਧ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ‘ਚ ਸਥਾਨਕ ਨਾਗਰਿਕ ਤੇ ਪੁਲਿਸ ਅਧਿਕਾਰੀ ਸ਼ਾਮਲ ਹਨ। ਰਿਪੋਰਟਾਂ ਮੁਤਾਬਿਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਸਥਾਨਕ ਮੀਡੀਆ ਦੇ ਅਨੁਸਾਰ, ਇਹ ਘਟਨਾ ਥਾਈਲੈਂਡ ਦੇ ਉੱਤਰ-ਪੂਰਬੀ ਸ਼ਹਿਰ ਕੋਰਾਤ ‘ਚ ਵਾਪਰੀ। ਹਮਲਾਵਰ ਨੇ ਫੌਜ ਦੀ ਹੀ ਇੱਕ ਕਾਰ ‘ਚ ਸਵਾਰ ਹੋ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਉਹ ਕੋਰਾਤ ਸ਼ਹਿਰ ਦੇ ਸ਼ਾਪਿੰਗ ਮਾਲ ਦੇ ਟਰਮੀਨਲ 21 ‘ਚ ਛੁਪਿਆ ਹੋਇਆ ਹੈ ਤੇ ਉੱਥੋਂ ਹੀ ਸੋਸ਼ਲ ਮੀਡੀਆ ‘ਤੇ ਆਪਣੀ ਵੀਡੀਓ ਪੋਸਟ ਕਰ ਰਿਹਾ ਹੈ।

ਰੱਖਿਆ ਮੰਤਰਾਲੇ ਦੇ ਲੈਫਟੀਨੈਂਟ ਜਨਰਲ ਕਾਂਗਚੀਪ ਤੰਤਰਵਨੀਚ ਨੇ ਸ਼ੱਕੀ ਹਮਲਾਵਰ ਦੀ ਪੁਸ਼ਟੀ ਜਕਰਾਪੰਤ ਥੋਮਮਾ ਵਜੋਂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਲ ਤੇ ਬਾਹਰਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਥਾਨਕ ਮੀਡੀਆ ਅਨੁਸਾਰ ਬੰਦੂਕਧਾਰੀ ਨੇ ਪਹਿਲਾਂ ਮਿਲਟਰੀ ਬੇਸ ‘ਚ ਆਪਣੇ ਕਮਾਂਡਰ ਅਤੇ ਦੋ ਹੋਰ ਸੈਨਿਕਾਂ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਉਸ ਨੇ ਸ਼ਾਪਿੰਗ ਸੈਂਟਰ ‘ਚ ਵਿਚ ਤਕਰੀਬਨ 20 ਲੋਕਾਂ ਨੂੰ ਬੰਧਕ ਬਣਾ ਲਿਆ। ਉਸ ਨੇ ਫੇਸਬੁਕ ‘ਤੇ ਆਪਣੀ ਇਕ ਪੋਸਟ’ ਚ ਲਿਖਿਆ ਹੈ ਕਿ ਉਸ ਨੂੰ ਬਦਲਾ ਲੈਣਾ ਸੀ।

- Advertisement -

Share this Article
Leave a comment