ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨਤੋੜ ਦੇ ਮਾਮਲੇ  ‘ਚ ਹੁਣ ਤੱਕ 50 ਤੋਂ ਵੱਧ ਗ੍ਰਿਫਤਾਰ

TeamGlobalPunjab
2 Min Read

ਵਰਲਡ ਡੈਸਕ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇਕ ਕੱਟੜਪੰਥੀ ਇਸਲਾਮਿਕ ਪਾਰਟੀ ਦੀ ਅਗਵਾਈ ‘ਚ ਇਕ ਹਿੰਦੂ ਮੰਦਰ ਦੀ ਹੋਈ ਭੰਨ-ਤੋੜ ਦੀ ਘਟਨਾ ‘ਚ ਪੁਲਿਸ ਨੇ ਰਾਤੋ ਰਾਤ ਛਾਪੇਮਾਰੀ ਦੌਰਾਨ 10 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ 55 ਹੋ ਗਈ ਹੈ। ਖੈਬਰ ਪਖਤੂਨਖਵਾ ਦੇ ਕਰਕ ਜ਼ਿਲੇ ਦੇ ਟੈਰੀ ਪਿੰਡ ‘ਚ ਕੁਝ ਲੋਕਾਂ ਨੇ ਬੀਤੇ ਬੁੱਧਵਾਰ ਨੂੰ ਮੰਦਿਰ ਦੀ ਭੰਨ-ਤੋੜ ਕੀਤੀ ਤੇ ਅੱਗ ਲਾ ਦਿੱਤੀ। ਇਸ ਘਟਨਾ ਦੇ ਸੰਬੰਧ ‘ਚ ਦਰਜ ਕੀਤੀ ਗਈ ਐਫਆਈਆਰ ‘ਚ 350 ਤੋਂ ਵੱਧ ਲੋਕਾਂ ਦੇ ਨਾਮ ਹਨ।

 ਦੱਸ ਦਈਏ ਜਿਨ੍ਹਾਂ ਮੁਲਜ਼ਮਾਂ ਦੇ ਨਾਮ ਐਫਆਈਆਰ ‘ਚ ਦਰਜ ਹਨ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੰਦਰ ‘ਚ ਇਕ ਹਿੰਦੂ ਧਾਰਮਿਕ ਨੇਤਾ ਦੀ ਸਮਾਧੀ ਸੀ। ਹਿੰਦੂ ਭਾਈਚਾਰੇ ਨੇ ਸਥਾਨਕ ਅਧਿਕਾਰੀਆਂ ਤੋਂ ਮੰਦਰ ਦੀ ਦਹਾਕਿਆਂ ਪੁਰਾਣੀ ਇਮਾਰਤ ਨੂੰ ਨਵੀਂ ਬਣਾਉਣ ਦੀ ਇਜਾਜ਼ਤ ਲੈ ਲਈ ਸੀ। ਕੁਝ ਸਥਾਨਕ ਮੌਲਵੀਆਂ ਤੇ ਜਮੀਅਤ ਉਲੇਮਾ-ਇਸਲਾਮ ਪਾਰਟੀ ਦੇ ਸਮਰਥਕਾਂ ਦੀ ਅਗਵਾਈ ‘ਚ ਭੀੜ ਨੇ ਨਵੀਂ ਇਮਾਰਤ ਨੂੰ ਢਾਹ ਦਿੱਤਾ। ਨਾਲ ਹੀ ਮੰਦਰ ‘ਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਹੈ।

ਭਾਰਤ ਨੇ ਮੰਦਿਰ ‘ਚ ਹੋਈ ਭੰਨ-ਤੋੜ ਦੀ ਘਟਨਾ ਵਾਰੇ ਪਾਕਿਸਤਾਨ ਨਾਲ ਵਿਰੋਧ ਜਤਾਇਆ ਤੇ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ, ਪਾਕਿਸਤਾਨ ਦੇ ਵਿਦੇਸ਼ੀ ਦਫਤਰ ਨੇ ਬੀਤੇ ਸ਼ਨੀਵਾਰ ਨੂੰ ਹਿੰਦੂ ਮੰਦਰ ‘ਚ ਹੋਏ ਤਬਾਹੀ ਦੀ ਘਟਨਾ ਦਾ ਭਾਰਤ ਦੇ ਵਿਰੋਧ ਨੂੰ ‘ਪੂਰੀ ਤਰ੍ਹਾਂ ਅਣਉਚਿਤ’ ਕਰਾਰ ਦਿੱਤਾ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਜਲਦੀ ਤੋਂ ਜਲਦੀ ਨੁਕਸਾਨੇ ਗਏ ਮੰਦਰ ਤੇ ਮਕਬਰੇ ਦਾ ਮੁੜ ਨਿਰਮਾਣ ਕਰੇਗੀ।

TAGGED: , , ,
Share this Article
Leave a comment