ਮਨੀਪੁਰ ‘ਚ ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਅਤੇ ਉਸ ਦੇ ਪਰਿਵਾਰ ‘ਤੇ ਅੱਤਵਾਦੀ ਹਮਲਾ,7 ਜਾਣੇ ਹੋਏ ਸ਼ਹੀਦ

TeamGlobalPunjab
1 Min Read

ਮਨੀਪੁਰ: ਮਨੀਪੁਰ ‘ਚ ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਅਤੇ ਉਸ ਦੇ ਪਰਿਵਾਰ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਸ਼ਨੀਵਾਰ ਸਵੇਰੇ 10 ਵਜੇ ਸ਼ੇਖਨ-ਬਹਿਯਾਂਗ ਥਾਣਾ ਖੇਤਰ ‘ਚ ਹੋਇਆ।  ਅੱਤਵਾਦੀ ਹਮਲੇ ਵਿੱਚ ਭਾਰਤੀ ਫੌਜ ਵਿੱਚ ਕਰਨਲ ਰੈਂਕ ਖੁਗਾ ਬਟਾਲੀਅਨ ਦੇ ਕਮਾਂਡਿੰਗ ਅਫਸਰ ਵਿਪਲਵ ਤ੍ਰਿਪਾਠੀ ਸਣੇ 7 ਜਾਣੇ ਸ਼ਹੀਦ ਹੋ ਗਏ। ਇਸ ਵਿੱਚ ਕਰਨਲ ਦੀ ਪਤਨੀ ਤੇ 8 ਸਾਲਾ ਪੁੱਤਰ ਦੀ ਵੀ ਜਾਨ ਚਲੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ 46 ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਆਪਣੇ ਪਰਿਵਾਰ ਅਤੇ QRT ਨਾਲ ਜਾ ਰਹੇ ਸਨ, ਉਸੇ ਸਮੇਂ ਅੱਤਵਾਦੀਆਂ ਨੇ ਉਨ੍ਹਾਂ ਦੇ ਕਾਫ਼ਲੇ ‘ਤੇ ਹਮਲਾ ਕਰ ਦਿੱਤਾ।

ਕਰਨਲ ਦੀਆਂ ਗੱਡੀਆਂ ਦੇ ਕਾਫਲੇ ‘ਚ ਸ਼ਾਮਲ ਪਹਿਲੀ ਗੱਡੀ ਬਲਾਸਟ ਨਾਲ ਉਡ ਗਈ ਜਦੋਂ ਕਿ ਵਿਚਕਾਰ ਦੀ ਗੱਡੀ ਵਿਚ ਖੁਦ ਕਰਨਲ ਤੇ ਉਨ੍ਹਾਂ ਦਾ ਪਰਿਵਾਰ ਸੀ। ਹਮਲੇ ਤੋਂ ਬਾਅਦ ਦੋਵੇਂ ਬਚੀਆਂ ਹੋਈਆਂ ਗੱਡੀਆਂ ‘ਤੇ ਮਾਓਵਾਦੀਆਂ ਨੇ ਮੋਰਟਾਰ ਤੇ ਗੋਲੀਆਂ ਦੀਆਂ ਬੌਛਾੜ ਸ਼ੁਰੂ ਕਰ ਦਿੱਤੀ। ਇਸ ਹਮਲੇ ‘ਚ ਘਟਨਾ ਵਾਲੀ ਥਾਂ ‘ਤੇ ਹੀ ਕਰਨਲ ਵਿਪਲਵ ਸ਼ਹੀਦ ਹੋ ਗਏ ਜਦੋਂ ਕਿ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ। ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਰਨਲ ਵਿਪਲਵ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਨੂੰ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਕੱਲ੍ਹ ਰਾਏਗੜ੍ਹ ਲਿਆਂਦਾ ਜਾਵੇਗਾ।

Share this Article
Leave a comment