ਗਰਮੀ ਤੋਂ ਮਿਲੇਗੀ ਰਾਹਤ ,ਮੌਸਮ ਵਿਭਾਗ ਵਲੋਂ ਅਲਰਟ

navdeep kaur
2 Min Read

ਮੋਹਾਲੀ : ਗਰਮੀ ਦੇ ਕਾਰਨ ਲੋਕਾਂ ਦਾ ਘਰ ਤੋਂ ਭਰ ਨਿਕਲਣਾ ਔਖਾ ਹੋਇਆ ਹੈ। ਜਿਸ ਨਾਲ ਹਰ ਪਾਸੇ ਗਰਮੀ ਤੋਂ ਬਚਣ ਲਈ ਬਾਹਰ ਜਾਣ ਸਮੇਂ ਲੋਕ ਆਪਣੇ ਹੱਥਾਂ ਪੈਰਾਂ ਤੇ ਮੂੰਹ ਨੂੰ ਢੱਕ ਕਿ ਜਾਂਦੇ ਹਨ ਤਾਂ ਜੋ ਤਿੱਖੀ ਧੁੱਪ ਦਾ ਉਨ੍ਹਾਂ ਤੇ ਅਸਰ ਨਾ ਹੋ ਸਕੇ। ਠੰਡੇ ਪਾਣੀ ਦਾ ਇਸਤੇਮਾਲ ਕਰਨਾ ਵੀ ਸ਼ੁਰੂ ਹੋ ਗਿਆ ਹੈ। ਗਰਮ ਹਵਾਵਾਂ ਕਾਰਨ ਲੂ ਪੈਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਚਮੜੀ ਦੀਆਂ ਕਈ ਛੋਟੀਆਂ ਬਿਮਾਰੀਆਂ ਲਗ ਜਾਂਦੀਆਂ ਹਨ। ਜਿਵੇ ਗਰਮੀ ਕਾਰਨ ਕਈਆਂ ਦੀ ਸ੍ਕਿਨ ‘ਤੇ ਅਲਰਜੀ ਹੋ ਜਾਂਦੀ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ‘ਚ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ 3 ਮਈ ਤੱਕ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਮੀਂਹ ਦੇ ਨਾਲ-ਨਾਲ ਤੇਜ਼ ਹਨੇਰੀ ਵੀ ਚੱਲੇਗੀ। ਕੱਲ੍ਹ ਦੇ ਮੁਕਾਬਲੇ ਅੱਜ ਤਾਪਮਾਨ ‘ਚ 1.4 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ।
ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਹੁਸ਼ਿਆਰਪੁਰ ਦਾ 362 ਡਿਗਰੀ ਸੈਲਸੀਅਸ ਰਿਹਾ, ਜਦ ਕਿ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਦਾ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਦਸਿਆ ਜਾ ਰਿਹਾ ਹੈ ਕਿ ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ।ਜਿਸ ਨਾਲ ਗਰਮੀ ਘੱਟ ਹੋ ਜਾਵੇਗੀ। ਮੌਸਮ ਠੰਡਾ ਹੋ ਜਾਵੇਗਾ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment