ਪੰਜਾਬ ਵਿੱਚ ਫੈਲਿਆ ਭਿਆਨਕ ਕਹਿਰ! ਹੁਣ ਤੱਕ ਹੋਈਆਂ ਚਾਰ ਮੌਤਾਂ!

TeamGlobalPunjab
1 Min Read

ਲੁਧਿਆਣਾ : ਪੰਜਾਬ ਅੰਦਰ ਇੱਕ ਵੱਡੀ ਬਿਮਾਰੀ ਕਹਿਰ ਬਣ ਕੇ ਵਰ੍ਹ ਰਹੀ ਹੈ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਇਹ ਕਹਿਰ ਬਣੀ ਭਿਆਨਕ ਬਿਮਾਰੀ ਹੈ ਡੇਂਗੂ। ਜੀ ਹਾਂ ਇੰਨੀ ਦਿਨੀਂ ਡੇਂਗੂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਹੁਣ ਤਾਂ ਇਸ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ ਇਸ ਬਿਮਾਰੀ ਨਾਲ ਚਾਰ ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ ਹਨ।

ਇਸ ਭਿਆਨਕ ਬਿਮਾਰੀ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਮੀਡੀਆ ਰਿਪੋਰਟਾਂ ਵਿੱਚ 289 ਕੇਸ ਅਜਿਹੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋ ਚੁਕੀ ਹੈ। ਇਹ ਅੰਕੜਾ ਕੇਵਲ ਸਰਕਾਰੀ ਹਸਪਤਾਲਾਂ ਦਾ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਦੇ ਕੇਸ ਇਸ ਨਾਲੋਂ ਵੱਖ ਹਨ।

ਦੱਸ ਦਈਏ ਕਿ ਹੋਈਆਂ ਚਾਰ ਮੌਤਾਂ ਦੀ ਪੁਸ਼ਟੀ ਸਿਵਲ ਸਰਜਨ ਵੱਲੋਂ ਤਾਂ ਭਾਵੇਂ ਨਹੀਂ ਕੀਤੀ ਗਈ ਪਰ ਸ਼ੱਕ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਮੌਤ ਇਸੇ ਭਿਆਨਕ ਬਿਮਾਰੀ ਕਾਰਨ ਹੋਈ ਹੈ। ਰਿਪੋਰਟਾਂ ਮੁਤਾਬਿਕ ਸਿਵਲ ਸਰਜਨ ਦਾ ਦਾਅਵਾ ਹੈ ਕਿ 289 ਕੇਸਾਂ ਦੀ ਪੁਸ਼ਟੀ ਤੋਂ ਇਲਾਵਾ 1000 ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਡੇਂਗੂ ਹੋਣ ਦਾ ਸ਼ੱਕ ਹੈ।

Share this Article
Leave a comment