ਦਿੱਲੀ ‘ਚ ਵਾਪਰਿਆ ਭਿਆਨਕ ਹਾਦਸਾ, 43 ਮੌਤਾਂ, ਕਈ ਜ਼ਖਮੀ

TeamGlobalPunjab
2 Min Read

 ਇਸ ਵੇਲੇ ਦੀ ਵੱਡੀ ਖਬਰ ਰਾਜਧਾਨੀ ਨਵੀਂ ਦਿੱਲੀ ਤੋਂ ਆ ਰਹੀ ਹੈ ਜਿੱਥੇ ਅੱਜ ਸਵੇਰੇ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਵਿਖੇ ਇਕ ਰਿਹਾਇਸ਼ੀ ਖੇਤਰ ‘ਚ ਚੱਲ ਰਹੀ ਇਕ ਫੈਕਟਰੀ ਦੇ ਅੰਦਰ ਲੱਗੀ ਭਿਆਨਕ ਅੱਗ ਵਿਚ ਲਗਭਗ 43 ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸਮੇਂ ਇਹ ਅੱਗ ਲੱਗੀ ਤਾਂ ਉਸ ਸਮੇਂ 50 ਤੋਂ ਵੱਧ ਲੋਕ ਰਿਹਾਇਸ਼ੀ ਖੇਤਰ ਤੋਂ ਚੱਲ ਰਹੀ ਫੈਕਟਰੀ ਦੇ ਅੰਦਰ ਸਨ।

ਰਿਪੋਰਟਾਂ ਅਨੁਸਾਰ, ਜਿਸ ਸਮੇਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਜ਼ਿਆਦਾਤਰ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਸੁੱਤੇ ਹੋਏ ਸਨ ।

- Advertisement -

ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ।

ਦਿੱਲੀ ਫਾਇਰ ਸਰਵਿਸ ਦੇ ਚੀਫ ਫਾਇਰ ਅਫਸਰ ਅਤੁਲ ਗਰਗ ਨੇ ਕਿਹਾ ਕਿ ਹੁਣ ਤੱਕ ਅਸੀਂ 50 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਧੂੰਏਂ ਕਾਰਨ ਪ੍ਰਭਾਵਤ ਹੋਏ ਸਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਆਰਐਮਐਲ ਹਸਪਤਾਲ ਅਤੇ ਹਿੰਦੂ ਰਾਓ ਹਸਪਤਾਲ ਪਹੁੰਚਾਇਆ ਗਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਕਿ, “ਇਹ ਬਹੁ

- Advertisement -

ਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਲਈ ਬਚਾਅ ਕਾਰਜ ਚਲ ਰਹੇ ਹਨ। ਫਾਇਰਮੈਨ ਆਪਣੀ ਪੂਰੀ ਵਾਹ ਲਾ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਵਿੱਚ ਇਸ ਘਟਨਾ ‘ਤੇ ਸਦਮਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ, ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੀ ਅਜੀਜਾਂ ਨੂੰ ਇਸ ਹਾਦਸੇ  ਵਿੱਚ ਗੁਆ ਦਿੱਤਾ ਹੈ।“

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਦਿੱਲੀ ਦੀ ਅਨਾਜ ਮੰਡੀ ਵਿੱਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਕਾਰਨ ਜਾਨ ਮਾਲ ਦੇ ਨੁਕਸਾਨ ‘ਤੇ ਦੁੱਖ ਜ਼ਾਹਰ ਕੀਤਾ।

ਅੱਜ ਦੀ ਘਟਨਾ ਸ਼ਹਿਰ ਵਿਚ ਸਭ ਤੋਂ ਭਿਆਨਕ ਅੱਗ ਦੁਖਾਂਤ ਹੈ ਜੋ ਪਿਛਲੇ ਸਾਲ ਬਾਵਾਨਾ ਵਿਚ ਹੋਈ ਸੀ, ਜਿਸ ਵਿਚ 17 ਮਜ਼ਦੂਰਾਂ ਦੀ ਮੌਤ ਹੋ ਗਈ ਸੀ।

Share this Article
Leave a comment