ਡਾ. ਨਵਜੋਤ ਕੌਰ ਨੇ ਕੈਂਸਰ ਪੀੜਤ ਲਈ ਦਾਨ ਕੀਤੇ ਆਪਣੇ ਵਾਲ

Rajneet Kaur
1 Min Read

ਪਟਿਆਲਾ : ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕਿਸੇ ਹੋਰ ਕੈਂਸਰ ਪੀੜਤ ਨੂੰ ਦਾਨ ਕਰ ਦਿਤੇ ਹਨ। ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਡਾ. ਨਵਜੋਤ ਕੌਰ ਨੇ ਕਿਹਾ ਕਿ ਕੁਦਰਤੀ ਵਾਲਾਂ ਦੇ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਹੈ। ਇਸ ਦੀ ਜ਼ਰੂਰਤ ਦੂਜੀ ਕੀਮੋਥੈਰੇਪੀ ਤੋਂ ਬਾਅਦ ਪਵੇਗੀ। ਇਹ ਲਗਭਗ 50 ਤੋਂ 70 ਹਜ਼ਾਰ ਰੁਪਏ ‘ਚ ਹੋਵੇਗੀ।

ਇਸ ਲਈ ਉਨ੍ਹਾਂ ਨੇ ਕੈਂਸਰ ਦੇ ਮਰੀਜ਼ ਲਈ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ ਹੈ।ਦਸ ਦਈਏ ਕਿ  ਨਵਜੋਤ ਕੌਰ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਤ ਹਨ। ਚੱਲ ਰਹੇ ਇਲਾਜ ਦੌਰਾਨ ਨਵਜੋਤ ਕੌਰ ਦੀ ਕੀਮੋਥੈਰੇਪੀ ਹੋਣੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment