ਚੀਨ ਤੋਂ ਵਾਪਸ ਪਰਤੇ ਪਾਕਿਸਤਾਨੀ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਅੰਦਰ ਕੋਰੋਨਾ ਦਾ ਖੌਫ, 5 ਦਿਨਾਂ ਲਈ ਸੈਲਫ-ਆਈਸੋਲੇਸ਼ਨ ‘ਚ ਰੱਖਿਆ

TeamGlobalPunjab
2 Min Read

ਇਸਲਾਮਾਬਾਦ : ਚੀਨੇ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19)  ਕਾਰਨ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ। ਇਸ ‘ਚ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ 5 ਦਿਨਾਂ ਲਈ ਸੈਲਫ-ਆਈਸੋਲੇਸ਼ਨ ‘ਚ ਅਲੱਗ ਤੋਂ ਰੱਖਿਆ ਗਿਆ ਹੈ।

ਦਰਅਸਲ ਪਾਕਿਸਤਾਨ ਦੇ ਵਿਦੇਸ਼ ਮੰਤਰੀ 2 ਦਿਨਾਂ ਲਈ ਚੀਨ ਦੀ ਯਾਤਰਾ ‘ਤੇ ਗਏ ਹੋਏ ਸਨ। ਉਨ੍ਹਾਂ ਨੇ ਚੀਨੇ ਤੋਂ ਵਾਪਸ ਆਉਣ ‘ਤੇ ਹੀ ਸਾਵਧਾਨੀ ਵਰਤਦੇ ਹੋਏ ਆਪਣੇ ਆਪ ਅਲੱਗ ਕਰ ਲਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ (ਕੋਵਿਡ-19) ਪਾਕਿਸਤਾਨ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਪਾਕਿਸਤਾਨ ‘ਚ ਕੋਰੋਨਾ ਦੇ 246 ਸਕਾਰਾਤਮਕ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਮੰਗਲਵਾਰ ਪਾਕਿਸਤਾਨ ਦੇ ਲਾਹੌਰ ਵਿੱਚ ਇਮਰਾਨ ਨਾਮ ਦੇ ਇੱਕ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ।

ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਜਾਣ ਲੱਗਿਆ ਟੈਸਟ ਕਰਵਾਇਆ ਸੀ ਜੋ ਨਕਾਰਾਤਮਕ ਸੀ, ਉਸ ਤੋਂ ਬਾਅਦ ਉਨ੍ਹਾਂ ਦਾ ਬੀਜਿੰਗ ਵਿਚ ਵੀ ਇਕ ਹੋਰ ਟੈਸਟ ਹੋਇਆ ਜਿਸ ਦੀ ਰਿਪੋਰਟ ਵੀ ਨਕਾਰਾਤਮਕ ਆਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਾਕਿਸਤਾਨ ਵਾਪਸ ਆਉਣ ‘ਤੇ ਇੱਕ ਹੋਰ ਟੈਸਟ ਕੀਤਾ ਗਿਆ ਹੈ ਜਿਸ ਦੀ ਰਿਪੋਰਟ ਅਜੇ ਪੈਂਡਿੰਗ ਹੈ ਤੇ ਉਨ੍ਹਾਂ ਨੇ ਰਿਪੋਰਟ ਆਉਣ ਤੱਕ ਆਪਣੇ ਆਪ ਨੂੰ ਅਲੱਗ ਰੱਖਣ ਦਾ ਫੈਸਲਾ ਲਿਆ ਹੈ।

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪਾਕਿਸਤਾਨ ਦਾ ਸਿੰਧ ਪ੍ਰਾਂਤ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਬੰਦ ਨਹੀਂ ਕੀਤਾ ਜਾ ਸਕਦੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੇਸ਼ ਦੀ ਆਰਥਿਕਤਾ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

- Advertisement -

Share this Article
Leave a comment