Assembly Election 2023 : ਇੰਨ੍ਹਾਂ 5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ

Rajneet Kaur
2 Min Read

ਨਿਊਜ਼ ਡੈਸਕ:  ਪੰਜ ਸੂਬਿਆਂ ‘ਚ  679 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।  ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿੱਚ ਚੋਣਾਂ ਹੋਣਗੀਆਂ।  ਮੱਧ ਪ੍ਰਦੇਸ਼ ‘ਚ 17 ਨਵੰਬਰ ਨੂੰ, ਰਾਜਸਥਾਨ 23 ਨਵੰਬਰ, ਛੱਤੀਸਗੜ੍ਹ ‘ਚ 7 ਨਵੰਬਰ ਤੇ 17 ਨਵਬੰਰ ਨੂੰ ਦੋ ਪੜ੍ਹਾਵਾਂ ‘ਚ, ਮਿਜ਼ੋਰਮ ‘ਚ 7 ਨਵੰਬਰ ਅਤੇ ਤੇਲੰਗਾਨਾ ‘ਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਇਸ ਸਬੰਧੀ ਨਤੀਜਾ 3 ਦਸੰਬਰ ਨੂੰ ਆਵੇਗਾ।

ਦਸ ਦਈਏ ਕਿ  ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਸੱਤਾ ਮਾਹਿਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ 230 ਸੀਟਾਂ ਹਨ ਅਤੇ ਇੱਥੇ ਸਰਕਾਰ ਬਣਾਉਣ ਲਈ ਬਹੁਮਤ ਲਈ 116 ਦਾ ਅੰਕੜਾ ਚਾਹੀਦਾ ਹੈ। ਛੱਤੀਸਗੜ੍ਹ ਵਿਧਾਨ ਸਭਾ ਵਿੱਚ ਕੁੱਲ 90 ਸੀਟਾਂ ਹਨ। ਇੱਥੇ ਬਹੁਮਤ ਲਈ 46 ਸੀਟਾਂ ਦੀ ਲੋੜ ਹੈ। ਤੇਲੰਗਾਨਾ ਵਿਧਾਨ ਸਭਾ ਵਿੱਚ ਕੁੱਲ 119 ਸੀਟਾਂ ਹਨ। ਇੱਥੇ ਸਰਕਾਰ ਸਥਾਪਿਤ ਕਰਨ ਲਈ ਬਹੁਮਤ ਦਾ ਅੰਕੜਾ 60 ਹੈ। ਮਿਜ਼ੋਰਮ ਵਿਧਾਨ ਸਭਾ ਵਿੱਚ ਕੁੱਲ 40 ਸੀਟਾਂ ਹਨ। ਇੱਥੇ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 21 ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment