ਮਨੀਸ਼ ਸਿਸੋਦੀਆ ਦੀ ਲੋਕਾਂ ਨੂੰ ਅਪੀਲ, ਦੂਜੀਆ ਪਾਰਟੀਆਂ ਤੋਂ ਪੈਸੇ ਲੈ ਕੇ ਵੋਟਾਂ ‘ਆਪ’ ਨੂੰ ਪਾ ਦੇਣਾ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ੍ਰੀ ਮੁਕਤਸਰ ਸਾਹਿਬ `ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ `ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੈਸੇ ਦੂਜੀਆਂ ਪਾਰਟੀਆਂ ਤੋਂ ਲੈ ਲਿਓ ਅਤੇ ਵੋਟ ਆਮ ਆਦਮੀ ਪਾਰਟੀ ਨੂੰ ਪਾ ਦਿਓ।

ਇਸ ਤੋ ਪਹਿਲ਼ਾ ਵੀ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਕਹਿ ਰਹੀ ਹੈ ਕਿ ਪੈਸੇ ਦੂਜੀਆ ਪਾਰਟੀਆ ਤੋਂ ਲੈ ਲੋ ਤੇ ਵੋਟ ‘ਆਪ’ ਨੂੰ ਪਾ ਦਿਓ। ਹੁਣ ਮਨੀਸ਼ ਸਿਸੋਦੀਆ ਚੋਣ ਪ੍ਰਚਾਰ ਦੌਰਾਨ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਪੈਸੇ ਦੂਜੀਆ ਪਾਰਟੀਆ ਤੋਂ ਲੈ ਲਓ, ਪਰ ਵੋਟ ਆਮ ਆਦਮੀ ਪਾਰਟੀ ਨੂੰ ਪਾਓ। ਉਹਨਾਂ ਕਿਹਾ ਕਿ ਅਕਾਲੀ ਦਲ ਵਾਲੇ ਆਪਣੇ ਹੋਟਲ ਬਣਾਉਣ ਲਈ ਵੋਟ ਮੰਗਦੇ ਹਨ ਤੇ ਕਾਂਗਰਸੀ ਆਪਣੇ ਘਰਾਂ ’ਤੇ ਹੈਲੀਪੈਡ ਬਣਾਉਣ ਲਈ ਵੋਟ ਮੰਗਦੇ ਹਨ ਪਰ ਅਸੀਂ ਸਰਕਾਰੀ ਸਕੂਲ ਬਣਵਾਉਣ ਲਈ ਵੋਟ ਮੰਗਦੇ ਹਾਂ।

ਉਨ੍ਹਾਂ ਕਿਹਾ ਕਿ ਕਾਂਗਰਸੀ ਤੇ ਅਕਾਲੀ ਦਲ ਵਾਲੇ ਵੋਟਾਂ ’ਚ ਪੈਸਾ ਵੰਡਦੇ ਹਨ, ਕਿਉਂਕਿ ਇਨ੍ਹਾਂ ਨੇ ਪੈਸਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਤੇ ਅਕਾਲੀ ਦਲ ਵਾਲਿਆਂ ਨੇ ਸਰਕਾਰੀ ਖਜਾਨੇ ’ਚੋਂ ਚੋਰੀ ਕਰਕੇ ਪੈਸਾ ਕਮਾਇਆ ਹੈ ਜੋ ਲੋਕਾਂ ਦਾ ਹੀ ਹੈ, ਪੈਸਾ ਲੈ ਲਓ ਪਰ ਵੋਟ ‘ਆਪ’ ਨੂੰ ਪਾਓ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਪੈਸੇ ਨਾਲ ਸਾਡੀ ਵੋਟ ਨਹੀਂ ਖਰੀਦ ਸਕਦੇ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣਨ ’ਤੇ ਸਰਕਾਰੀ ਸਕੂਲਾਂ ਨੂੰ ਅਜਿਹਾ ਬਣਾ ਦੇਵਾਂਗੇ ਕਿ ਬੱਚਿਆਂ ਨੂੰ ਕੈਨੇਡਾ, ਅਮਰੀਕਾ ਜਾਣ ਦੀ ਲੋੜ ਨਹੀਂ ਪੈਣੀ, ਰੁਜ਼ਗਾਰ ਦੇ ਪ੍ਰਬੰਧ ਕਰਾਂਗੇ, ਬਿਜਲੀ, ਪਾਣੀ ਦਾ ਮਸਲਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਗਵੰਤ ਮਾਨ ਦਾ ਸਾਥ ਦਿਓ ਤਾਂ ਆਮ ਆਦਮੀ ਪਾਰਟੀ ਪੂਰੀ ਇਮਾਨਦਾਰੀ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment