ਜਨਮਦਿਨ ਦਾ ਕੇਕ ਖਾਣ ਕਾਰਨ ਹੋਈ ਲੜਕੀ ਦੀ ਮੌਤ ਦੇ ਮਾਮਲੇ ‘ਚ ਨਵਾਂ ਖੁਲਾਸਾ

Prabhjot Kaur
2 Min Read

ਪਟਿਆਲਾ: ਕੇਕ ਖਾਣ ਕਾਰਨ 10 ਸਾਲਾ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ‘ਤੇ ਹੋਈ ਮੌਤ ਦੇ ਮਾਮਲੇ ‘ਚ ਇੱਕ ਨਵਾਂ ਖੁਲਾਸਾ ਹੋਇਆ ਹੈ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬੇਕਰੀ ਵਾਲਿਆਂ ਨੂੰ ਤਾਜ਼ੇ ਕੇਕ ਨਹੀਂ ਵੇਚਦੇ ਸਨ। ਉਹ ਪਹਿਲਾਂ ਤੋਂ ਹੀ 30 ਤੋਂ 40 ਕੇਕ ਬਣਾ ਕੇ ਫਰਿੱਜ ‘ਚ ਰੱਖਦੇ ਸਨ। ਅਜਿਹੇ ‘ਚ ਸਵੇਰੇ ਜਦੋਂ ਉਨ੍ਹਾਂ ਨੂੰ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਉਨ੍ਹਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇੰਨਾ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਕਿ ਕੇਕ ਠੀਕ ਵੀ ਜਾਂ ਮਾੜਾ ਅਤੇ ਇਸ ‘ਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ।

ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਮੈਨੇਜਰ ਰਣਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਨਾਜ ਮੰਡੀ ਥਾਣੇ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਚੌਥੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਹੈ।

ਦੱਸਣਯੋਗ ਹੈ ਕਿ ਪਟਿਆਲਾ ਦੇ ਅਮਨ ਨਗਰ ਇਲਾਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਮਾਨਵੀ ਦਾ 24 ਮਾਰਚ ਨੂੰ ਜਨਮ ਦਿਨ ਸੀ। ਇਸ ਦੇ ਲਈ ਉਸ ਦੀ ਮਾਂ ਕਾਜਲ ਨੇ ਜ਼ੋਮੈਟੋ ‘ਤੇ ਕਾਨਹਾ ਫਰਮ ਤੋਂ ਕੇਕ ਮੰਗਵਾਇਆ। ਰਾਤ ਨੂੰ ਪਰਿਵਾਰ ਦੇ ਸਾਰਿਆਂ ਨੇ ਜਨਮ ਦਿਨ ਮਨਾਇਆ ਅਤੇ ਕੇਕ ਖਾਧਾ। ਮਾਨਵੀ ਦਾ ਜਨਮ ਦਿਨ ਸੀ ਇਸ ਲਈ ਉਸ ਨੇ ਜ਼ਿਆਦਾ ਕੇਕ ਖਾਧਾ। ਪਰਿਵਾਰ ਨੇ ਜਨਮਦਿਨ ਦੇ ਜਸ਼ਨ ਦੀ ਵੀਡੀਓ ਵੀ ਬਣਾਈ।

ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ ਤੇ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮਾਨਵੀ ਦੀ ਸਿਹਤ ਵਿਗੜ ਗਈ ਸੀ। ਫਿਰ ਉਸਨੂੰ ਹਸਪਤਾਲ ਲੈ ਗਏ। ਅਗਲੀ ਸਵੇਰ 5.30 ਵਜੇ ਲੜਕੀ ਦੀ ਹਸਪਤਾਲ ਵਿੱਚ ਮੌਤ ਹੋ ਗਈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment