ਕੈਨੇਡਾ ‘ਚ ਹਿੰਦੂ ਮੰਦਰਾਂ ਦੀ ਭੰਨਤੋੜ ਦੇ ਮਾਮਲੇ ਨੂੰ ਲੈ ਕੇ ਸ਼ੱਕੀਆਂ ਦੀ ਤਸਵੀਰਾਂ ਜਾਰੀ

TeamGlobalPunjab
2 Min Read

ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਹਿੰਦੂ ਮੰਦਰਾਂ ‘ਚ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ। ਕੈਨੇਡਾ ਵਿੱਚ ਪਿਛਲੇ 10 ਦਿਨਾਂ ਵਿੱਚ 6 ਮੰਦਰਾਂ ਨੂੰ ਲੁੱਟਿਆ ਗਿਆ ਹੈ। ਅਣਪਛਾਤਿਆਂ ਵਲੋਂ ਮੰਦਰ ਦੀਆਂ ਦਾਨ ਪੇਟੀਆਂ ‘ਚੋਂ ਨਕਦੀ ਦੇ ਨਾਲ-ਨਾਲ ਮੂਰਤੀਆਂ ਤੇ ਗਹਿਣੇ ਵੀ ਚੋਰੀ ਕਰ ਲਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਇਸ ਸਬੰਧੀ ਪੁਲਿਸ ਵਲੋਂ ਹਿੰਦੂ ਮੰਦਰ ਲੁੱਟਣ ਵਾਲੇ ਸ਼ੱਕੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਹਨ। ਪੀਲ ਰੀਜਨਲ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਮਿਲੀ ਫੁਟੇਜ ਦੇ ਆਧਾਰ ’ਤੇ ਇਹ ਤਸਵੀਰਾਂ ਜਨਤਕ ਕਰਦਿਆਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ ਅਤੇ ਇਸ ਗੱਲ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਇਹ ਵਾਰਦਾਤਾਂ ਫ਼ਿਰਕੂ ਜਾਂ ਨਸਲੀ ਨਫ਼ਰਤ ਦਾ ਸਿੱਟਾ ਨਹੀਂ।

ਇਨ੍ਹਾਂ ਤਸਵੀਰਾਂ ਵਿੱਚ ਸ਼ਰਾਰਤੀ ਅਨਸਰ ਬੈਕਪੈਕ ਦੇ ਨਾਲ ਵਿੰਟਰ ਗੇਅਰ ਲੈ ਕੇ ਅਤੇ ਮਾਸਕ ਪਾਏ ਨਜ਼ਰ ਆ ਰਹੇ ਹਨ। ਇਹ ਚੋਰ ਮੰਦਰ ‘ਚ ਦਾਖਲ ਹੋਣ ਤੋਂ ਬਾਅਦ ਦਾਨ ਬਾਕਸ ‘ਚ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਗਹਿਣੇ ਅਤੇ ਨਕਦੀ ਵਰਗੀਆਂ ਕੀਮਤੀ ਚੀਜ਼ਾਂ ਦੀ ਤਲਾਸ਼ ਕਰਦੇ ਹੋਏ ਮਿਲੇ।

- Advertisement -

ਪੁਲਿਸ ਦਾ ਮੰਨਣਾ ਹੈ ਕਿ ਤਕਰੀਬਨ 10 ਮੰਦਰਾਂ ਦੀਆਂ ਗੋਲਕਾਂ ਤੋੜਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਵਿਚ ਘੱਟੋ-ਘੱਟ 2 ਜਣੇ ਸ਼ਾਮਲ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment