ਗੰਨੇ ਦਾ ਰਸ ਗਰਮੀਆਂ ਲਈ ਸਭ ਤੋਂ ਵਧੀਆ ਐਨਰਜੀ ਡਰਿੰਕ, ਸਿਹਤ ਨੂੰ ਦਿੰਦਾ ਹੈ ਕਈ ਫਾਇਦੇ

TeamGlobalPunjab
4 Min Read

ਨਿਊਜ਼ ਡੈਸਕ- ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਡੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਖਾਸ ਤੌਰ ‘ਤੇ ਜਦੋਂ ਤੁਸੀਂ ਘਰ ਤੋਂ ਬਾਹਰ ਹੁੰਦੇ ਹੋ, ਤਾਂ ਜ਼ਿਆਦਾਤਰ ਲੋਕ ਤੇਜ਼ ਧੁੱਪ ਦੇ ਕਹਿਰ ਤੋਂ ਬਚਣ ਅਤੇ ਗਲੇ ਨੂੰ ਠੰਡਾ ਕਰਨ ਲਈ ਕੋਲਡ ਡਰਿੰਕਸ ਪੀਣ ਨੂੰ ਤਰਜੀਹ ਦਿੰਦੇ ਹਨ। ਜਿਸਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਹਾਲਾਂਕਿ, ਗਰਮੀਆਂ ਵਿੱਚ ਗੰਨੇ ਦਾ ਰਸ ਪੀਣਾ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇਹ ਤੁਹਾਡੀ ਪਿਆਸ ਬੁਝਾਉਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।

ਗਰਮੀ ਦਾ ਮੌਸਮ ਆਉਂਦੇ ਹੀ ਮੰਡੀ ਵਿੱਚ ਥਾਂ-ਥਾਂ ਗੰਨੇ ਦੇ ਰਸ ਦੇ ਸਟਾਲ ਲੱਗਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗੰਨੇ ਦਾ ਰਸ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਗੰਨੇ ਦਾ ਰਸ ਗਰਮੀਆਂ ਦਾ ਸਭ ਤੋਂ ਵਧੀਆ ਕੋਲਡ ਡਰਿੰਕ ਹੋਣ ਦੇ ਨਾਲ-ਨਾਲ ਇੱਕ ਸਿਹਤਮੰਦ ਡਰਿੰਕ ਵੀ ਹੈ। ਆਓ ਜਾਣਦੇ ਹਾਂ ਗੰਨੇ ਦਾ ਰਸ ਪੀਣ ਦੇ ਕੁਝ ਫਾਇਦਿਆਂ ਬਾਰੇ।

ਗੰਨੇ ਦਾ ਰਸ ਇਮਿਊਨਿਟੀ ਬੂਸਟਰ ਹੈ- ਗੰਨੇ ਦੇ ਰਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਫੋਟੋਪ੍ਰੋਟੈਕਟਿਵ ਤੱਤ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਜਿਸ ਨਾਲ ਤੁਸੀਂ ਗਰਮੀਆਂ ‘ਚ ਹੋਣ ਵਾਲੇ ਵਾਇਰਲ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

ਸ਼ਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਦੂਰ ਰੱਖੇਗਾ- ਗਰਮੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ। ਜਿਸ ਕਾਰਨ ਭੋਜਨ ਪਚਣ ‘ਚ ਦਿੱਕਤ ਅਤੇ ਢਿੱਲੀ ਮੋਸ਼ਨ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੇ ‘ਚ ਗੰਨੇ ਦੇ ਰਸ ਦਾ ਸੇਵਨ ਕਰਨ ਨਾਲ ਤੁਸੀਂ ਡੀਹਾਈਡ੍ਰੇਸ਼ਨ ਤੋਂ ਵੀ ਬਚ ਸਕਦੇ ਹੋ।

- Advertisement -

ਸ਼ੂਗਰ ਤੋਂ ਰਾਹਤ- ਸ਼ੂਗਰ ਦੇ ਬਹੁਤ ਸਾਰੇ ਮਰੀਜ਼ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਗੰਨੇ ਦਾ ਰਸ ਪੀਣ ਤੋਂ ਪਰਹੇਜ਼ ਕਰਦੇ ਹਨ। ਪਰ ਗੰਨੇ ਦੇ ਰਸ ਵਿੱਚ ਪਾਇਆ ਜਾਣ ਵਾਲਾ ਆਈਸੋਮਾਲਟੋਜ਼ ਨਾਮਕ ਤੱਤ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ।

ਗੰਨੇ ਦਾ ਰਸ ਊਰਜਾ ਵਧਾਉਣ ਵਾਲਾ ਹੈ- ਗਰਮੀਆਂ ਵਿੱਚ, ਸ਼ਰੀਰ ਵਿੱਚ ਪਾਣੀ ਜਾਂ ਗਲੂਕੋਜ਼ ਦੀ ਕਮੀ ਕਾਰਨ ਤੁਸੀਂ ਅਕਸਰ ਸੁਸਤ ਅਤੇ ਥਕਾਵਟ ਮਹਿਸੂਸ ਕਰਦੇ ਹੋ। ਅਜਿਹੀ ਸਥਿਤੀ ਵਿੱਚ, ਗੰਨੇ ਦੇ ਰਸ ਵਿੱਚ ਮੌਜੂਦ ਕਾਰਬੋਹਾਈਡ੍ਰੇਟ ਸਰੀਰ ਦੇ ਊਰਜਾ ਪੱਧਰ ਨੂੰ ਵਧਾ ਕੇ ਤੁਹਾਨੂੰ ਊਰਜਾਵਾਨ ਰੱਖਣ ਵਿੱਚ ਮਦਦ ਕਰਦਾ ਹੈ।

ਭਾਰ ਘਟਾਉਣ ਵਿੱਚ ਮਦਦ ਕਰਦਾ ਹੈ- ਗੰਨੇ ਦੇ ਰਸ ਵਿੱਚ ਡਾਇਟਰੀ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਕਾਰਨ ਖਾਲੀ ਪੇਟ ਗੰਨੇ ਦੇ ਰਸ ਦਾ ਸੇਵਨ ਕਰਨ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।

ਸਿਹਤਮੰਦ ਪੇਟ- ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੋਣ ਕਾਰਨ ਗੰਨੇ ਦੇ ਰਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਨਾਲ ਨਾ ਸਿਰਫ਼ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ ਸਗੋਂ ਇਹ ਤੁਹਾਡੇ ਪੇਟ ਅਤੇ ਪਾਚਨ ਤੰਤਰ ਨੂੰ ਵੀ ਤੰਦਰੁਸਤ ਰੱਖਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment