ਕੀ ਕਿਸਾਨ ਫਿਰ ਤੋਂ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ? ਅੱਜ ਦਿੱਲੀ ਵਿੱਚ ਇਕੱਠੇ ਹੋਣਗੇ ਕਈ ਕਿਸਾਨ ਆਗੂ

TeamGlobalPunjab
2 Min Read

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਘੱਟੋ-ਘੱਟ ਸਮਰਥਨ ਮੁੱਲ ‘ਤੇ ਪੈਨਲ ਦੇ ਗਠਨ ਸਮੇਤ ਕਿਸਾਨਾਂ ਨਾਲ ਕੀਤੇ ਵਾਅਦਿਆਂ ‘ਤੇ ਕੇਂਦਰ ਵੱਲੋਂ ਹੁਣ ਤੱਕ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਲਈ ਅੱਜ ਦਿੱਲੀ ‘ਚ ਬੈਠਕ ਕਰੇਗਾ। ਮੀਟਿੰਗ ਵਿੱਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਇਹ ਮੀਟਿੰਗ ਸਵੇਰੇ 10 ਵਜੇ ਦਿੱਲੀ ਦੇ ਦੀਨ ਦਿਆਲ ਮਾਰਗ ‘ਤੇ ਸਥਿਤ ਗਾਂਧੀ ਪੀਸ ਫਾਊਂਡੇਸ਼ਨ ‘ਚ ਬੰਦ ਕਮਰੇ ‘ਚ ਹੋਵੇਗੀ।

SKM ਨੇ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਇੱਕ ਸਾਲ ਤੱਕ ਮੁਹਿੰਮ ਚਲਾਈ ਸੀ। ਜਦੋਂ ਸਰਕਾਰ ਨੇ ਇਨ੍ਹਾਂ ਵਿਵਾਦਿਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਅਤੇ ਹੋਰ ਛੇ ਮੰਗਾਂ ‘ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ, ਤਾਂ 9 ਦਸੰਬਰ ਨੂੰ ਅੰਦੋਲਨ ਨੂੰ ਮੁਅੱਤਲ ਕਰ ਦਿੱਤਾ ਗਿਆ।  ਐਸਕੇਐਮ ਦੇ ਇੱਕ ਆਗੂ ਅਨੁਸਾਰ ਇਸ ਮੀਟਿੰਗ ਵਿੱਚ ਮੋਰਚੇ ਨਾਲ ਜੁੜੀਆਂ ਸਾਰੀਆਂ ਕਿਸਾਨ ਯੂਨੀਅਨਾਂ ਦੇ ਆਗੂ ਹਿੱਸਾ ਲੈਣਗੇ।

ਉਸਨੇ ਕਿਹਾ “ਸਰਕਾਰ ‘ਤੇ ਦਬਾਅ ਬਣਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੱਤੀ ਜਾਵੇ, ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ।”  ਪੰਜਾਬ ਦੇ ਮੁੱਲਾਂਪੁਰ ਦਾਖਾ ਦੇ ਗੁਰਸ਼ਰਨ ਕਲਾ ਭਵਨ ਵਿੱਚ ਹੋਈ ਕਿਸਾਨ ਮੀਟਿੰਗ ਤੋਂ 11 ਜਥੇਬੰਦੀਆਂ ਨੇ ਸਾਂਝੇ ਕਿਸਾਨ ਮੋਰਚੇ ਤੋਂ ਕਿਨਾਰਾ ਕਰ ਲਿਆ। ਮੀਟਿੰਗ ਵਿੱਚ ਸਾਰੀਆਂ 32 ਜਥੇਬੰਦੀਆਂ ਨੇ ਪੁੱਜਣਾ ਸੀ। ਪਰ ਮੀਟਿੰਗ ਵਿੱਚ 18 ਜਥੇਬੰਦੀਆਂ ਦੇ ਆਗੂ ਆਏ।

ਤਿੰਨਾਂ ਜਥੇਬੰਦੀਆਂ ਨੇ ਫੋਨ ’ਤੇ ਸਹਿਮਤੀ ਦੇ ਦਿੱਤੀ। ਤਿੰਨ ਤੋਂ ਚਾਰ ਘੰਟੇ ਚੱਲੀ ਇਸ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਕਈ ਮੁੱਦਿਆਂ ‘ਤੇ ਕਿਸਾਨਾਂ ਦੇ ਵਿਚਾਰ ਵੱਖੋ-ਵੱਖਰੇ ਸਨ। ਇਸ ਮੀਟਿੰਗ ਵਿੱਚ ਅੱਜ ਦਿੱਲੀ ਵਿੱਚ ਹੋਣ ਜਾ ਰਹੀ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਮੀਟਿੰਗ ਦੀ ਤਿਆਰੀ, ਸਮੀਖਿਆ ਅਤੇ ਏਜੰਡੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment