ਲਓ ਬਈ ਆ ਗਿਆ ਅਜਿਹਾ ਰੋਬੋਟ ਜਿਹੜਾ ਬੱਚਿਆਂ ਦੀ ਥਾਂ ਜਾਵੇਗਾ ਸਕੂਲ !

TeamGlobalPunjab
2 Min Read

ਜਦੋਂ ਵੀ ਕੋਈ ਵਿਦਿਆਰਥੀ ਬਿਮਾਰ ਹੋ ਜਾਂਦਾ ਹੈ ਤਾਂ ਉਸ ਦੀ ਸਾਰੀ ਪੜ੍ਹਾਈ ਖਰਾਬ ਹੋ ਜਾਂਦੀ ਹੈ ਅਤੇ ਉਸ ਸਮੇਂ ਦੌਰਾਨ ਅਧਿਆਪਕ ਵੱਲੋਂ ਕਰਵਾਇਆ ਗਿਆ ਸਾਰਾ ਕੰਮ ਵੀ ਰਹਿ ਜਾਂਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਾਪਾਨ ਵਿੱਚ ਵਿਗਿਆਨਿਕਾਂ ਵੱਲੋਂ ਇੱਕ ਅਜਿਹੇ ਰੋਬੋਟ ਨੂੰ ਬਣਾਇਆ ਜਾ ਰਿਹਾ ਹੈ ਜਿਹੜਾ ਵਿਦਿਆਰਥੀਆਂ ਦੀ ਜਗ੍ਹਾ ਸਕੂਲ ਵੀ ਭੇਜਿਆ ਜਾ ਸਕੇਗਾ।

ਜਾਣਕਾਰੀ ਮੁਤਾਬਿਕ ਵਿਦਿਆਰਥੀ ਘਰ ਬੈਠੇ ਹੋਣ ਦੇ ਬਾਵਜੂਦ ਵੀ ਟੇਬਲੇਟ ਦੀ ਮਦਦ ਨਾਲ ਰੋਬੋਟ ਨੂੰ ਨਿਯੰਤਰਿਤ ਕਰ ਸਕਣਗੇ ਅਤੇ ਰੋਬੋਟ ਵਿੱਚ ਲੱਗਿਆ ਕੈਮਰਾ ਕਲਾਸ ਦੀ ਸਾਰੀ ਜਾਣਕਾਰੀ ਲਾਇਵ ਦੇਵੇਗਾ। ਇਸ ਰੋਬੋਟ ਨੂੰ ਕੇਵਲ ਟਰਾਇਲ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਜੇਕਰ ਇਸ ਦੇ ਨਤੀਜੇ ਵਧੀਆ ਰਹਿੰਦੇ ਹਨ ਤਾਂ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।

- Advertisement -

ਜਾਣਕਾਰੀ ਮੁਤਾਬਿਕ ਇਸ ਰੋਬੋਟ ਦੀ ਸ਼ੁਰੂਆਤ ਟੋਕਿਓ ਸਰਹੱਦ ‘ਤੇ ਸਥਿਤ ਟੋਮੋਬ ਹਿਗਾਸ਼ੀ ਸਪੈਸ਼ਲ ਸਪੋਰਟ ਸਕੂਲ ਤੋਂ ਕੀਤੀ ਗਈ ਹੈ ਅਤੇ ਇਸ ਦਾ ਨਾਮ ਓਰੀ ਰੱਖਿਆ ਗਿਆ ਹੈ।  ਬੱਚਿਆਂ ਲਈ ਬਣਾਏ ਗਏ ਇਸ ਰੋਬੋਟ ਅੰਦਰ ਸਪੀਕਰ ਵੀ ਲਗਾਏ ਗਏ ਹਨ, ਜਿਸ ਦੀ ਸਹਾਇਤਾ ਨਾਲ ਵਿਦਿਆਰਥੀ ਘਰ ਤੋਂ ਜੋ ਵੀ ਬੋਲਦਾ ਹੈ ਉਸ ਨੂੰ ਰੋਬੋਟ ਆਡੀਓ ਦੇ ਤੌਰ ‘ਤੇ ਕਲਾਸ ਵਿਚ ਬੋਲੇਗਾ ਅਤੇ ਘਰ ਬੈਠਿਆਂ  ਹੀ ਇਸ ਵੱਖ ਵੱਖ ਦਿਸ਼ਾਵਾਂ ਵਿੱਚ ਮੋੜਿਆ ਜਾ ਸਕਦਾ ਹੈ। ਕਲਾਸ ਵਿਚ ਅਧਿਆਪਕ ਦੀ ਗੱਲਬਾਤ ਦੇ ਅਧਾਰ ਤੇ, ਰੋਬੋਟ ਭਾਵਨਾ ਵੀ ਜ਼ਾਹਰ ਕਰਦਾ ਹੈ। ਜਿਵੇਂ ਜਦੋਂ ਇਸ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ, ਤਾਂ ਇਹ ਤਾੜੀਆਂ ਮਾਰਦਾ ਹੈ, ਹੱਥਾਂ ਦੇ ਇਸ਼ਾਰੇ ਕਰਦਾ ਹੈ ਆਦਿ।

Share this Article
Leave a comment