ਭਗਵੰਤ ਮਾਨ ਸਰਕਾਰ ਪੂਰੇ ਸਾਲ ਲਈ ਕਿਰਾਏ ‘ਤੇ ਲਵੇਗੀ ਏਅਰ ਕਰਾਫਟ

Rajneet Kaur
1 Min Read

ਚੰਡੀਗੜ੍ਹ:  ਭਗਵੰਤ ਮਾਨ ਸਰਕਾਰ ਹੁਣ 8 ਤੋਂ 10 ਸੀਟਰ ਵਾਲਾ ਜਹਾਜ਼ ਪੂਰੇ ਸਾਲ ਲਈ ਕਿਰਾਏ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਵੱਲੋਂ ਟੈਂਡਰ ਮੰਗੇ ਗਏ ਹਨ।

ਦੱਸ ਦਈਏ ਕਿ ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ ਪਰ ਹੁਣ ਸਰਕਾਰ ਨੂੰ ਏਅਰ ਕਰਾਫਟ ਦੀ ਵੀ ਲੋੜ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਕੇ ਕੰਮ ਚਲਾ ਰਹੀ ਹੈ। ਹੁਣ ਸਰਕਾਰ ਏਅਰ ਕਰਾਫਟ ਲੈਣ ਜਾ ਰਹੀ ਹੈ।

ਪੰਜਾਬ ਸਰਕਾਰ ਪਹਿਲੇ ਕਦੇ-ਕਦੇ ਚਾਰਟਰ ਦੀ ਵਰਤੋਂ ਕਰਦੀ ਸੀ। ਮਿਲੀ ਜਾਣਕਾਰੀ  ਮੁਤਾਬਿਕ ਹੁਣ ਹਰ ਮਹੀਨੇ ਲੱਖਾਂ ਵਿੱਚ ਮੇਨਟੇਨੈਂਸ ਚਾਰਜ ਹੋਵੇਗਾ। ਪੰਜਾਬ ਸਰਕਾਰ ਪਾਇਲਟ ਦਾ ਖਰਚਾ ਵੀ ਖੁਦ ਚੁੱਕੇਗੀ। ਪੰਜਾਬ ਸਰਕਾਰ ਪਹਿਲਾਂ ਹੈਲੀਕਾਪਟਰ ਦੀ ਵਰਤੋਂ ਕਰਦੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment