ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਸ਼ਾਮਲ ਪੈਟ੍ਰਿਕ ਬਰਾਊਨ ਨੇ ਕੀਤਾ ਵੱਡਾ ਐਲਾਨ

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਪ੍ਰਚਾਰ ਦੌਰਾਨ ਵੱਡਾ ਐਲਾਨ ਕੀਤਾ ਹੈ। ਪੈਟ੍ਰਿਕ ਬਰਾਊਨ ਬਤੌਰ ਮੇਅਰ ਮਿਲਣ ਵਾਲੀ ਆਪਣੀ ਤਨਖਾਹ ਦਾਨ ਕਰਨਗੇ।

ਪੈਟ੍ਰਿਕ ਬਰਾਊਨ ਨੇ ਕਿਹਾ ਕਿ ਸਰਕਾਰ ਆਪਣੀ ਤਨਖਾਹ ਵਿਲੀਅਮ ਔਸਲਰ ਹੌਸਪਿਟਲ ਫਾਊਂਡੇਸ਼ਨ, ਹਿਊਮੈਨਿਟੀ ਫਸਟ ਤੇ ਖਾਲਸਾ ਏਡ ਨੂੰ ਦਾਨ ਕਰਦੇ ਰਹਿਣਗੇ। ਇਨਾਂ ‘ਚੋਂ ਵਿਲੀਅਮ ਔਸਲਰ ਹੌਸਪਿਟਲ ਫਾਊਂਡੇਸ਼ਨ ਵੱਲੋਂ ਬਰੈਂਪਟਨ ਅਤੇ ਇਟਾਬੀਕੋਕ ਵਿੱਚ ਹਸਪਤਾਲ ਚਲਾਏ ਜਾ ਰਹੇ ਹਨ, ਜਦਕਿ ਹਿਊਮੈਨਿਟੀ ਫਸਟ ਅਤੇ ਖਾਲਸਾ ਏਡ ਕੌਮਾਂਤਰੀ ਦਾਨੀ ਸੰਸਥਾਵਾਂ ਹਨ, ਜਿਨਾਂ ਵੱਲੋਂ ਵਿਸ਼ਵ ਭਰ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਸੇਵਾ ਨਿਭਾਈ ਜਾਂਦੀ ਹੈ।

ਦੱਸ ਦੇਈਏ ਕਿ 43 ਸਾਲ ਦੇ ਪੈਟ੍ਰਿਕ ਬਾਊਨ ਨੇ ਐਤਵਾਰ ਨੂੰ ਦਾਅਵੇਦਾਰੀ ਪੇਸ਼ ਕਰਦਿਆਂ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿਤੀ ਹੈ। ਕੰਜ਼ਰਵੇਟਿਵ ਪਾਰਟੀ ਦਾ ਆਗੂ ਬਣਨ ਦੀ ਦੌੜ ਵਿਚ ਹੁਣ ਤੱਕ ਪੰਜ ਉਮੀਦਵਾਰ ਸ਼ਾਮਲ ਹੋ ਚੁੱਕੇ ਹਨ। ਇਨਾਂ ‘ਚ ਸ਼ਾਮਲ ਕਿਊਬੈਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੋਸਤ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਮਹਾਂਮਾਰੀ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ ਉਨਾਂ ਨੇ ਕਰਨਾ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪੋਜ਼ੀਟਿਵ ਆ ਗਈ ਹੈ। ਇਸ ਲਈ ਉਹ ਅਗਲੇ ਕੁਝ ਦਿਨ ਘਰੋਂ ਹੀ ਆਪਣਾ ਪ੍ਰਚਾਰ ਕਰਨਗੇ।

Share this Article
Leave a comment