ਲਗਦੇ ਹੱਥ ਵਿਧਾਇਕਾਂ-ਮੰਤਰੀਆਂ ਦਾ ਇਨਕਮ ਟੈਕਸ ਖਜਾਨੇ ‘ਚੋਂ ਭਰਨ ‘ਤੇ ਰੋਕ ਵੀ ਲਗਾ ਦਵੋਂ CM ਸਾਹਬ: ਵਲਟੋਹਾ

TeamGlobalPunjab
2 Min Read

ਚੰਡੀਗੜ੍ਹ: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੂਬੇ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵਿਧਾਇਕਾਂ ਦੀ ਸਰਕਾਰੀ ਆਮਦਨ ’ਤੇ ਲੱਗਣ ਵਾਲੇ ਟੈਕਸ ਨੂੰ ਲੈ ਕੇ ਅਪੀਲ ਕੀਤੀ ਹੈ। ਵਲਟੋਹਾ ਨੇ ਕਿਹਾ ਕਿ ਸਰਕਾਰੀ ਆਮਦਨ ’ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ ‘ਚੋਂ ਭਰਨਾ ਬੰਦ ਕੀਤਾ ਜਾਵੇ।

ਉਨ੍ਹਾਂ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ, ‘ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਤੁਸੀਂ ਤੇ ਤੁਹਾਡੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਪੰਜਾਬ ਦੇ ਮੌਜੂਦਾ ਵਿਧਾਇਕਾਂ ਅਤੇ ਮੁੱਖ ਮੰਤਰੀ ਸਮੇਤ ਸਮੂਹ ਮੰਤਰੀਆਂ ਦਾ ਇਨਕਮ ਟੈਕਸ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ‘ਚੋਂ ਭਰੇ ਜਾਣ ‘ਤੇ ਬਹੁਤ ਇਤਰਾਜ਼ ਉਠਾਏ ਗਏ ਸੀ ਅਤੇ ਬਣਦਾ ਹੋਇਆ ਇਨਕਮ ਟੈਕਸ ਵਿਧਾਇਕ, ਮੁੱਖ ਮੰਤਰੀ ਅਤੇ ਸਮੂੰਹ ਮੰਤਰੀ ਸਾਹਿਬਾਨ ਖੁਦ ਆਪਣੇ ਕੋਲੋਂ ਅਦਾ ਕਰਨ ਦੀ ਵਾਰ ਵਾਰ ਗੱਲ ਕੀਤੀ ਸੀ ਤੇ ਜੋਰਦਾਰ ਢੰਗ ਨਾਲ ਕਈ ਵਾਰ ਮੰਗ ਕੀਤੀ ਸੀ।’

ਉਨ੍ਹਾਂ ਅੱਗੇ ਕਿਹਾ, ‘ਸੋ ਲਗਦੇ ਹੱਥ ਪੰਜਾਬ ਦੀ ਬਹਿਤਰੀ ਲਈ ਮੁੱਖ ਮੰਤਰੀ, ਸਮੂਹ ਮੰਤਰੀਆਂ ਅਤੇ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰੀ ਖਜਾਨੇ ‘ਚੋਂ ਭਰਨ ‘ਤੇ ਰੋਕ ਦੇ ਹੁਕਮ ਵੀ ਤੁਰੰਤ ਜਾਰੀ ਕਰ ਦਵੋਂ ਤਾਂ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਵਰਤਿਆ ਜਾ ਸਕੇ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment