ਕੈਨੇਡਾ ‘ਚ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਮਾਮਲੇ ‘ਚ ਪੰਜਾਬੀ ਬਜ਼ੁਰਗ ਦੀ ਪੁਲਿਸ ਨੂੰ ਭਾਲ

TeamGlobalPunjab
1 Min Read

ਐਬਟਸਫੋਰਡ: ਐਬਟਸਫ਼ੋਰਡ ਪੁਲਿਸ ਨੇ ਇਕ ਪੰਜਾਬੀ ਬਜ਼ੁਰਗ ਦੀਆਂ ਤਸਵੀਰਾਂ ਜਾਰੀ ਕਰਦਿਆਂ ਉਸ ਦੀ ਸ਼ਨਾਖ਼ਤ ਕਰਨ ਵਿਚ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ 3 ਅਕਤੂਬਰ ਨੂੰ ਸੈਂਟਰਲ ਐਬਟਸਫ਼ੋਰਡ ਵਿਖੇ ਬੀ.ਸੀ. ਟ੍ਰਾਂਜ਼ਿਟ ਬੱਸ ਵਿਚ 17 ਸਾਲ ਦੀ ਇਕ ਲੜਕੀ ਨਾਲ ਹੋਈ ਸਰੀਰਕ ਛੇੜਛਾੜ ਦੇ ਮਾਮਲੇ ਵਿਚ ਇਹ ਬਜ਼ੁਰਗ ਲੋੜੀਂਦਾ ਹੈ।

ਪੁਲਿਸ ਨੇ ਦੱਸਿਆ ਕਿ 3 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਸ਼ਾਮ ਲਗਭਗ ਸੱਤ ਵਜੇ 17 ਸਾਲ ਦੀ ਲੜਕੀ ਬੌਰਨ ਕੁਈਨ ਕ੍ਰਿਸੈਂਟ ਬਸ ਐਕਸਚੇਂਜ ਵਿਖੇ ਉਡੀਕ ਕਰ ਰਹੀ ਸੀ ਜਿਥੇ 60 ਤੋਂ 70 ਸਾਲ ਦੀ ਉਮਰ ਵਾਲਾ ਇਹ ਬਜ਼ੁਰਗ ਵੀ ਆ ਗਿਆ। ਇਸੇ ਦੌਰਾਨ ਇਕ ਬੱਸ ਆਈ ਅਤੇ ਇਹ ਬਜ਼ੁਰਗ ਵੀ ਲੜਕੀ ਦੇ ਨਾਲ 9 ਨੰਬਰ ਬੱਸ ਵਿਚ ਸਵਾਰ ਹੋ ਗਿਆ।

ਪੁਲਿਸ ਮੁਤਾਬਕ ਸਫ਼ਰ ਦੌਰਾਨ ਬਜ਼ੁਰਗ ਨੇ ਗ਼ੈਰਵਾਜਬ ਤਰੀਕੇ ਨਾਲ ਲੜਕੀ ਨੂੰ ਛੂਹਣਾ ਸ਼ੁਰੂ ਕਰ ਦਿਤਾ। ਕੁਝ ਦੇਰ ਬਾਅਦ ਇਹ ਬਜ਼ੁਰਗ ਬੱਸ ‘ਚੋਂ ਉਤਰ ਗਿਆ। ਸ਼ੱਕੀ ਦੀ ਸ਼ਨਾਖ਼ਤ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਉਸ ਦੀ ਦਾੜ੍ਹੀ ਬਿਲਕੁਲ ਚਿੱਟੀ ਹੈ ਅਤੇ ਉਸ ਦਿਨ ਨੀਲੇ ਰੰਗ ਦਾ ਮਾਸਕ ਲਾਇਆ ਹੋਇਆ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਐਬਟਸਫ਼ੋਰਡ ਪਲਿਸ ਨੇ ਜਾਂਚਕਰਤਾਵਾਂ ਨਾਲ 604-859-5225 ‘ਤੇ ਸੰਪਰਕ ਕੀਤਾ ਜਾਵੇ।

- Advertisement -

Share this Article
Leave a comment