ਰਣਬੀਰ ਕਪੂਰ ਦੀ ਫਿਲਮ ਨੇ ਪਹਿਲੇ ਦਿਨ ‘ਪਠਾਨ-ਗਦਰ 2’ ਦੇ ਤੋੜੇ ਰਿਕਾਰਡ

Rajneet Kaur
3 Min Read

ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਸੰਦੀਪ ਰੈੱਡੀ ਵਾਂਗਾ  ਨਿਰਦੇਸ਼ਿਤ ਫਿਲਮ ਐਨੀਮਲ ਦਾ ਕਾਫੀ ਕ੍ਰੇਜ਼ ਹੈ। ਰਣਬੀਰ ਕਪੂਰ ਦੀ ਐਕਟਿੰਗ ਦੀ ਹਰ ਪਾਸਿਓਂ ਤਾਰੀਫ ਹੋ ਰਹੀ ਹੈ। ਆਲੋਚਕਾਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਣ ਤੋਂ ਬਾਅਦ ਹੁਣ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਐਨੀਮਲ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸਾਰੀਆਂ ਭਾਸ਼ਾਵਾਂ ‘ਚ 63 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

ਹੁਣ ਤੱਕ ਐਨੀਮਲ ਨੇ ਐਡਵਾਂਸ ਬੁਕਿੰਗ ‘ਚ ਆਖਰੀ ਦਿਨ 18 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਫਿਲਮ ਨੇ ਐਡਵਾਂਸ ਬੁਕਿੰਗ ਕਮਾਈ ਦੇ ਮਾਮਲੇ ‘ਚ ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

 ਐਨੀਮਲ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਦੇ ਅੰਕੜੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਹਨ।  ਐਨੀਮਲ ਨੇ ਘਰੇਲੂ ਬਾਕਸ ਆਫਿਸ ‘ਤੇ ਹਿੰਦੀ ‘ਚ ਕਰੀਬ 54.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਦੱਖਣ ਭਾਰਤੀ ਭਾਸ਼ਾਵਾਂ ‘ਚ ਲਗਭਗ 9.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਯਾਨੀ ਕੁੱਲ ਮਿਲਾ ਕੇ ਐਨੀਮਲ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ‘ਤੇ 63.80 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਰਣਬੀਰ ਕਪੂਰ ਸਟਾਰਰ ‘ਐਨੀਮਲ’ ਨੇ ਪਹਿਲੇ ਦਿਨ 60 ਕਰੋੜ ਰੁਪਏ ਦਾ ਕਾਰੋਬਾਰ ਕਰਕੇ 2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ।  ਐਨੀਮਲ  ਇਸ ਸਾਲ ਦੀ ਦੂਜੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਮਨੋਰੰਜਨ ਰਿਪੋਰਟਾਂ ਦੇ ਅਨੁਸਾਰ, ਗਦਰ 2 ਨੇ 40.10 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ। ਜਦੋਂ ਕਿ ਸ਼ਾਹਰੁਖ ਖਾਨ ਦੀ ਪਠਾਨ ਨੇ 57 ਕਰੋੜ ਦੀ ਓਪਨਿੰਗ ਕੀਤੀ ਸੀ। ਇਸ ਨੂੰ ਰਣਬੀਰ ਕਪੂਰ ਦੇ ਫਿਲਮੀ ਕਰੀਅਰ ਦਾ ਸਭ ਤੋਂ ਵੱਡਾ ਓਪਨਿੰਗ ਕਲੈਕਸ਼ਨ ਮੰਨਿਆ ਜਾ ਰਿਹਾ ਹੈ।

- Advertisement -

ਐਨੀਮਲ ਲਈ ਰਣਬੀਰ ਕਪੂਰ ਦੀ ਹਰ ਪਾਸੇ ਤੋਂ ਤਾਰੀਫ ਹੋ ਰਹੀ ਹੈ। ਇਸ ਫਿਲਮ ‘ਚ ਰਣਬੀਰ ਪਹਿਲੀ ਵਾਰ ਗ੍ਰੇ-ਸ਼ੇਡ ਵਾਲੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਐਕਸ਼ਨ ਅਤੇ ਹਿੰਸਾ ਨਾਲ ਭਰਪੂਰ ਇਸ ਫਿਲਮ ‘ਚ ਰਣਬੀਰ ਤੋਂ ਇਲਾਵਾ ਬੌਬੀ ਦਿਓਲ ਦੀ ਐਕਟਿੰਗ ਅਤੇ ਐਕਸ਼ਨ ਦੇਖਣ ਯੋਗ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment