ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਸੈਰ-ਸਪਾਟਾ ਰਾਜਧਾਨੀ ਵਜੋਂ ਵਿਕਸਤ ਕੀਤੇ ਜਾ ਰਹੇ ਕਾਂਗੜਾ ਜ਼ਿਲ੍ਹੇ ਲਈ ਦਿਨੋਂ-ਦਿਨ ਉਡਾਣਾਂ ਦੀ ਗਿਣਤੀ ਵਧ ਰਹੀ ਹੈ। ਟੂਰਿਸਟ ਸੀਜ਼ਨ ਦੇ ਮੱਦੇਨਜ਼ਰ ਏਅਰਲਾਈਨ ਸਪਾਈਸ ਜੈੱਟ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਇੱਕ ਹੋਰ ਉਡਾਣ ਸ਼ੁਰੂ ਕੀਤੀ ਹੈ।
ਦਸ ਦਈਏ ਕਿ ਸਪਾਈਸ ਜੈੱਟ ਦੀ ਗੱਗਲ ਹਵਾਈ ਅੱਡੇ ‘ਤੇ ਰੋਜ਼ਾਨਾ ਪੰਜ ਨਿਯਮਤ ਉਡਾਣਾਂ ਹਨ। ਨਵੀਂ ਉਡਾਣ ਸ਼ੁਰੂ ਹੋਣ ਨਾਲ ਦਿੱਲੀ ਤੋਂ ਗੱਗਲ ਆਉਣ ਵਾਲੀਆਂ ਉਡਾਣਾਂ ਦੀ ਗਿਣਤੀ ਅੱਠ ਹੋ ਗਈ ਹੈ। ਇਨ੍ਹਾਂ ਵਿੱਚੋਂ ਪੰਜ ਉਡਾਣਾਂ ਸਪਾਈਸ ਜੈੱਟ ਦੁਆਰਾ, ਦੋ ਇੰਡੀਗੋ ਦੁਆਰਾ ਅਤੇ ਇੱਕ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ। ਆਫ ਸੀਜ਼ਨ ‘ਚ ਗੱਗਲ ਏਅਰਪੋਰਟ ‘ਤੇ ਤਿੰਨ ਤੋਂ ਚਾਰ ਫਲਾਈਟਾਂ ਆਉਂਦੀਆਂ ਸਨ। ਟੂਰਿਸਟ ਸੀਜ਼ਨ ਵਿੱਚ ਇਨ੍ਹਾਂ ਦੀ ਗਿਣਤੀ ਅੱਠ ਹੋ ਗਈ ਹੈ। ਗੱਗਲ ਹਵਾਈ ਅੱਡੇ ਤੋਂ ਦਿੱਲੀ ਲਈ ਇੰਨੀ ਵੀ ਅੱਠ ਉਡਾਣਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਗੱਗਲ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਫਲਾਈਟ ਵੀ ਹੈ। ਅਲਾਇੰਸ ਏਅਰ ਵੀ ਹਫ਼ਤੇ ਵਿੱਚ ਤਿੰਨ ਦਿਨ ਸ਼ਿਮਲਾ ਲਈ ਉਡਾਣ ਭਰਦੀ ਹੈ। ਹੈਲੀ ਟੈਕਸੀ ਹਫ਼ਤੇ ਵਿਚ ਤਿੰਨ ਵਾਰ ਧਰਮਸ਼ਾਲਾ-ਮੰਡੀ-ਸ਼ਿਮਲਾ-ਚੰਡੀਗੜ੍ਹ ਰੂਟ ‘ਤੇ ਵੀ ਚਲਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.