ਟਰੰਪ ਦੀ ਬਹਾਲੀ ਕਿਉਂ ਨਹੀਂ ਚਾਹੁੰਦੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ; ਪੜ੍ਹੋ ਪੂਰੀ ਖਬਰ

TeamGlobalPunjab
2 Min Read

ਵਾਸ਼ਿੰਗਟਨ:- ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ‘ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਚੱਲ ਰਹੀ ਹੈ। ਮਹਾਦੋਸ਼ ਲਿਆਉਣ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਆਪਣੀਆਂ ਦਲੀਲਾਂ ਦੇਣ ਤੋਂ ਇਲਾਵਾ ਰਿਪਬਲਿਕਨ ਸੈਨੇਟਰ ਨੂੰ ਇਹ ਅਪੀਲ ਕੀਤੀ ਕਿ ਉਹ ਟਰੰਪ ਨੂੰ ਬਹਾਲ ਨਾ ਹੋਣ ਦੇਣ। ਜੇ ਟਰੰਪ ਬਹਾਲ ਹੋ ਜਾਂਦੇ ਹਨ ਤੇ ਦੁਬਾਰਾ ਹਿੰਸਾ ਭੜਕਾ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਨੇ ਕੈਪੀਟਲ ਭਾਵ ਸੰਸਦ ਕੰਪਲੈਕਸ ‘ਤੇ ਬੀਤੀ ਜਨਵਰੀ ਨੂੰ ਹਮਲੇ ਲਈ ਆਪਣੇ ਸਮਰਥਕਾਂ ਨੂੰ ਉਕਸਾਇਆ ਸੀ।

ਦੱਸ ਦਈਏ ਜੇਮੀ ਰਸਕਿਨ ਦੀ ਅਗਵਾਈ ‘ਚ ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਸਦਨ ‘ਚ ਆਪਣੀਆਂ ਦਲੀਲਾਂ ਦੇਣ ਦੇ ਨਾਲ ਸਬੂਤ ਦੇ ਤੌਰ ‘ਤੇ ਖੁਫ਼ੀਆ ਕੈਮਰੇ ਦੀ ਫੁਜੇਟ ਦਿਖਾਈ। ਰਸਕਿਨ ਨੇ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜੇ ਤੁਹਾਨੂੰ ਇਸ ‘ਚ ਕੋਈ ਵੱਡਾ ਅਪਰਾਧ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਅਮਰੀਕਾ ‘ਚ ਰਾਸ਼ਟਰਪਤੀ ਦੇ ਗਲਤ ਕੰਮ ਲਈ ਇਕ ਭਿਆਨਕ ਮਾਪਦੰਡ ਤੈਅ ਕਰੋਗੇ।

ਪਹਿਲਾਂ ਡੈਮੋਕ੍ਰੇਟਸ ਸੰਸਦ ਮੈਂਬਰਾਂ ਨੂੰ ਆਪਣਾ ਪੱਖ ਰੱਖਣ ਲਈ 16 ਘੰਟੇ ਮਿਲੇ ਤੇ ਟਰੰਪ ਦੇ ਵਕੀਲਾਂ ਨੂੰ ਵੀ ਦੋਸ਼ਾਂ ਦਾ ਜਵਾਬ ਦੇਣ ਲਈ ਇੰਨਾ ਹੀ ਸਮਾਂ ਦਿੱਤਾ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਮਹਾਦੋਸ਼ ਤੋਂ ਬਹਾਲ ਹੋ ਜਾਣਗੇ ਕਿਉਂਕਿ ਮਹਾਦੋਸ਼ ਮਤੇ ਨੂੰ ਦੋ ਤਿਹਾਈ ਵੋਟਾਂ ਨਾਲ ਪਾਸ ਕਰਵਾਉਣਾ ਪਵੇਗਾ। 100 ਮੈਂਬਰੀ ਸੈਨੇਟ ‘ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਪਾਰਟੀ ਦੇ 50-50 ਮੈਂਬਰ ਹਨ।

Share this Article
Leave a comment