ਖੁਸ਼ਕਿਸਮਤ ਸੀ ਸਿਰਫ਼ ਅੱਖ ਦੀ ਰੋਸ਼ਨੀ ਗਈ ਬਾਕੀ ਬੱਚ ਗਿਆ ਮੈਂ : ਸਲਮਾਨ ਰਸ਼ਦੀ

Rajneet Kaur
2 Min Read

ਨਿਊਜ਼ ਡੈਸਕ: ਬ੍ਰਿਟਿਸ਼ ਭਾਰਤੀ ਲੇਖਕ ਸਲਮਾਨ ਰਸ਼ਦੀ ‘ਤੇ ਪਿਛਲੇ ਸਾਲ ਛੇ ਮਹੀਨੇ ਪਹਿਲਾਂ ਨਿਊਯਾਰਕ ਵਿੱਚ ਚਾਕੂ ਮਾਰ ਕੇ ਹਮਲਾ ਕੀਤਾ ਗਿਆ ਸੀ।ਮੁੰਬਈ ‘ਚ ਜਨਮੇ ਅਤੇ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਸਾਲ ਉਸ ‘ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਪਹਿਲੀ ਵਾਰ ਉਹ ਖੁਸ਼ਕਿਸਮਤ ਸਨ ਕਿ ਉਹ ਇਸ ‘ਚ ਬਚ ਗਏ। ਇਸ ਹਮਲੇ ਵਿੱਚ  ਉਨ੍ਹਾਂ ਦੀ ਇੱਕ ਅੱਖ ਵੀ ਚਲੀ ਗਈ ਸੀ।

ਰਸ਼ਦੀ ਨੂੰ ਉਨ੍ਹਾਂ ਦੇ ਨਾਵਲ ‘ਮਿਡਨਾਈਟਸ ਚਿਲਡਰਨ’ ਲਈ ਬੁਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹਮਲੇ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿੱਚ, ਲੇਖਕ ਨੇ  ਦੱਸਿਆ ਕਿ ਉਹ ਉਨ੍ਹਾਂ ਲੋਕਾਂ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕੀਤਾ। ਇਸ ਵਿੱਚ ਉਨ੍ਹਾਂ ਦੇ ਪੁੱਤਰ ਜ਼ਫਰ ਅਤੇ ਮਿਲਾਨ ਵੀ ਸ਼ਾਮਲ ਹਨ।

ਇਸ ਦੌਰਾਨ ਮੰਗਲਵਾਰ ਨੂੰ ਸਲਮਾਨ ਨੇ ਆਪਣੀ ਨਵੀਂ ਕਿਤਾਬ ‘ਵਿਕਟਰੀ ਸਿਟੀ’ ਪ੍ਰਕਾਸ਼ਿਤ ਕੀਤੀ। ਇਹ ਕਿਤਾਬ 14ਵੀਂ ਸਦੀ ਦੀ ਇੱਕ ‘ਏਪੀਕ ਟੇਲ’ ਹੈ, ਜੋ ਇੱਕ ਔਰਤ ‘ਤੇ ਆਧਾਰਿਤ ਹੈ ਜੋ ਇੱਕ ਸ਼ਹਿਰ ‘ਤੇ ਰਾਜ ਕਰਨ ਲਈ ਪੂਰੀ ਦੁਨੀਆ ਨੂੰ ਚੁਣੌਤੀ ਦਿੰਦੀ ਹੈ।

ਇਹ ਕਿਤਾਬ ਹਮਲੇ ਤੋਂ ਪਹਿਲਾਂ ਸਲਮਾਨ ਰਸ਼ਦੀ ਦੁਆਰਾ ਲਿਖੀ ਗਈ ਸੀ ਅਤੇ ਇਹ ਨਾਵਲ ਇੱਕ ਇਤਿਹਾਸਕ ਮਹਾਂਕਾਵਿ ਦਾ ਅਨੁਵਾਦ ਹੈ ਜੋ ਅਸਲ ਵਿੱਚ ਸੰਸਕ੍ਰਿਤ ਵਿੱਚ ਲਿਖਿਆ ਗਿਆ ਸੀ। ਕਿਤਾਬ ਪੰਪਾ ਕੰਪਾਨਾ ਦੀ ਕਹਾਣੀ ਦੱਸਦੀ ਹੈ, ਇੱਕ ਅਨਾਥ ਕੁੜੀ ਜੋ ਜਾਦੂਈ ਸ਼ਕਤੀਆਂ ਨਾਲ ਸੰਪੰਨ ਹੈ ਅਤੇ ਆਧੁਨਿਕ ਭਾਰਤ ਵਿੱਚ ਸ਼ਹਿਰ ਨੂੰ ਬਿਸਨਾਗਾ ਵਜੋਂ ਦਰਸਾਉਂਦੀ ਹੈ।ਦੱਸ ਦੇਈਏ ਕਿ ਈਰਾਨ ਦੇ ਸੁਪਰੀਮ ਲੀਡਰ ਨੇ 75 ਸਾਲਾ ਸਲਮਾਨ ਰਸ਼ਦੀ ਦੇ ਖਿਲਾਫ ਫਤਵਾ ਵੀ ਜਾਰੀ ਕੀਤਾ ਸੀ। ਈਰਾਨ ਦੇ ਨੇਤਾ ਨੇ ਰਸ਼ਦੀ ਦੀ ਵਿਵਾਦਿਤ ਕਿਤਾਬ ‘ਦਿ ਸੈਨੇਟਿਕ ਵਰਸੇਜ਼’ ਨੂੰ ਲੈ ਕੇ ਮੁਸਲਮਾਨਾਂ ਨੂੰ ਰਸ਼ਦੀ ਨੂੰ ਮਾਰਨ ਦਾ ਸੱਦਾ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment