Home / ਸਿਆਸਤ / ਸੋਨੀਆਂ ਤੇ ਜਾਖੜ ਨਹੀਂ ਪੇਸ਼ ਹੋਏ ਅਦਾਲਤ ‘ਚ, ਫਿਰ ਆਹ ਦੇਖੋ ਅਦਾਲਤ ਨੇ ਕਰਤੇ ਕਿਹੜੇ ਹੁਕਮ ਜਾਰੀ

ਸੋਨੀਆਂ ਤੇ ਜਾਖੜ ਨਹੀਂ ਪੇਸ਼ ਹੋਏ ਅਦਾਲਤ ‘ਚ, ਫਿਰ ਆਹ ਦੇਖੋ ਅਦਾਲਤ ਨੇ ਕਰਤੇ ਕਿਹੜੇ ਹੁਕਮ ਜਾਰੀ

[alg_back_button]

ਬਠਿੰਡਾ : ਇੱਥੇ ਸ਼ੁਰੂ ਹੋਏ ਸਿਵਲ ਲਾਈਨ ਕਲੱਬ ਅਤੇ ਗੁਰੂ ਨਾਨਕ ਦੇਵ ਲਾਇਬ੍ਰੇਰੀ ਮਾਮਲੇ ‘ਚ ਬੀਤੇ ਦਿਨੀਂ ਇੱਥੋਂ ਦੀ ਅਦਾਲਤ ਨੇ ਕੁੱਲ ਹਿੰਦ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 6 ਸਤੰਬਰ ਵਾਲੇ ਦਿਨ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਉਹ ਪੇਸ਼ੀ ਵਾਲੇ ਦਿਨ ਅਦਾਲਤ ਵਿੱਚ ਹਾਜ਼ਰ ਹੋਣ ‘ਚ ਨਾਕਾਮ ਰਹੇ। ਜਿਸ ਕਾਰਨ ਜੱਜ ਨੇ ਇਸ ਕੇਸ ਦੀ ਅਗਲੀ ਸੁਣਵਾਈ 11 ਅਕਤੂਬਰ ਨੂੰ ਰੱਖਦਿਆਂ ਦੋਵਾਂ ਆਗੂਆਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।

ਦੱਸ ਦਈਏ ਕਿ ਇਸ ਸਬੰਧੀ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਨਾਂ ਦੇ ਵਿਅਕਤੀਆਂ ਵੱਲੋਂ ਬੀਤੇ ਦਿਨੀਂ ਇੱਥੋਂ ਦੀ ਅਦਾਲਤ ਵਿੱਚ ਇੱਕ ਸ਼ਿਕਾਇਤ ਦਰਜ ਕਰਵਾ ਕੇ ਲਾਇਬ੍ਰੇਰੀ ਦੀ ਜਗ੍ਹਾ ਕਾਂਗਰਸੀ ਦਫਤਰ ਖੋਲ੍ਹੇ ਜਾਣ ਦਾ ਵਿਰੁੱਧ ਇਨਸਾਫ ਦੀ ਮੰਗ ਕੀਤੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਉਕਤ ਦੋਵਾਂ ਆਗੂਆਂ ਸਮੇਤ 12 ਹੋਰਨਾਂ ਨੂੰ 6 ਸਤੰਬਰ ਵਾਲੇ ਦਿਨ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਜਿਸ ਲਾਇਬ੍ਰੇਰੀ ਨੂੰ ਲੈ ਕੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ ਉਹ 1971 ਵਿੱਚ ਬਣੀ ਸੀ ਤੇ ਸਾਲ 1997 ਵਿੱਚ ਮਤਾ ਪਾ ਕੇ ਇਸੇ ਲਾਇਬ੍ਰੇਰੀ ਦੇ ਨਾਲ ਹੀ ਇੱਕ ਖੇਡ ਹਾਲ ਅਤੇ ਸਿਵਲ ਲਾਈਨ ਕਲੱਬ ਬਣਾ ਦਿੱਤਾ ਗਿਆ ਸੀ। ਇੱਥੇ ਦੋਸ਼ ਇਹ ਵੀ ਲੱਗ ਰਹੇ ਸਨ ਕਿ ਕੁਝ ਕਾਂਗਰਸੀਆਂ ਨੇ ਧੱਕਾ ਕੀਤਾ ਤੇ  ਵੋਟਾਂ ਹਾਸਲ ਕਰਕੇ ਉਹ ਲਾਇਬ੍ਰੇਰੀ ਅਤੇ ਸਿਵਲ ਲਾਈਨ ਕਲੱਬ ‘ਤੇ ਕਾਬਜ ਹੋ ਗਏ। ਜਿਸ ਮਗਰੋਂ ਧੱਕੇ ਨਾਲ ਇਸ ਇਮਾਰਤ ‘ਤੇ ਵੀ ਕਬਜਾ ਕੀਤਾ ਜਾ ਰਿਹਾ ਹੈ।

ਜਿਸ ਵਿਰੁੱਧ ਜਗਜੀਤ ਸਿੰਘ ਅਤੇ ਸ਼ਿਵਦੇਵ ਸਿੰਘ ਨਾਮ ਦੇ ਸ਼ਿਕਾਇਤਕਰਤਾਵਾਂ ਵੱਲੋਂ ਅਵਾਜ਼ ਚੁੱਕੇ ਜਾਣ ਦਾ ਐਲਾਨ ਕੀਤਾ। ਜਿਨ੍ਹਾਂ ਦਾ ਦਾਅਵਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਇੱਥੇ ਆਪਣੇ ਦਫਤਰ ਦੀ ਉਸਾਰੀ ਲਈ ਬਹੁਤ ਜਲਦ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ  ਉਨ੍ਹਾਂ ਨੇ ਅਦਾਲਤ ਵਿੱਚ ਅਰਜੀ ਦਾਖਲ ਕਰ ਦਿੱਤੀ। ਇਸ ਅਰਜੀ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਦੋਵਾਂ ਆਗੂਆਂ ਸਮੇਤ 12 ਹੋਰਾਂ ਨੂੰ ਸੰਮਨ ਜਾਰੀ ਕਰ ਦਿੱਤੇ ਸਨ। ਸ਼ਿਕਾਇਤਕਰਤਾਵਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਇਹ ਲੜਾਈ ਲੜਦੇ ਰਹਿਣਗੇ ਤੇ ਜੇਕਰ ਲੋੜ ਪਈ ਤਾਂ ਉੱਪਰਲੀ ਅਦਾਲਤ ‘ਚ ਵੀ ਜਾਣਗੇ।

[alg_back_button]

Check Also

ਸਟੇਟ ਐਂਟੀ ਫਰਾਡ ਯੂਨਿਟ ਵਲੋਂ 15 ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਕੈਪਟਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਭਰ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਨੂੰ ਯਕੀਨੀ …

Leave a Reply

Your email address will not be published. Required fields are marked *