ਨਿਊਜ਼ ਡੈਸਕ: ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ ਦੀ ਧੀ ਸੁਚੇਤਨਾ ਭੱਟਾਚਾਰੀਆ ਨੇ ਖੁਦ ਨੂੰ ਟਰਾਂਸਮੈਨ ਐਲਾਨ ਦਿੱਤਾ ਹੈ। ਸੁਚੇਤਨਾ ਭੱਟਾਚਾਰੀਆ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਸੈਕਸ ਰੀ-ਅਸਾਇਨਮੈਂਟ ਸਰਜਰੀ (ਐਸਆਰਐਸ) ਕਰਵਾਉਣਗੇ। ਦੱਸ ਦਈਏ ਕਿ ਇਸ ਮਾਮਲੇ ਦਾ ਖੁਲਾਸਾ LGBTQ ਕਾਰਕੁਨ ਸੁਪ੍ਰਵਾ ਰਾਏ ਦੀ ਸੋਸ਼ਲ ਮੀਡੀਆ ਪੋਸਟ ਰਾਹੀਂ ਹੋਇਆ ਹੈ। ਸੁਪ੍ਰਵਾ ਰਾਏ ਨੇ LGBTQ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਇਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸੁਚੇਤਨਾ ਦੀ ਤਸਵੀਰ ਅਪਲੋਡ ਕੀਤੀ। ਸੁਪ੍ਰਵਾ ਰਾਏ ਮੁਤਾਬਕ ਸੁਚੇਤਨਾ ਭੱਟਾਚਾਰੀਆ ਨੇ ਮੀਟਿੰਗ ‘ਚ ਖੁਦ ਨੂੰ ਟਰਾਂਸਮੈਨ ਐਲਾਨਿਆ ਹੈ। ਸੁਚੇਤਨਾ ਨੇ ਇਹ ਵੀ ਕਿਹਾ ਕਿ ਲਿੰਗ ਤਬਦੀਲੀ ਦੀ ਸਰਜਰੀ ਤੋਂ ਬਾਅਦ ਉਸ ਦਾ ਨਾਂ ‘ਸੁਚੇਤਨ’ ਹੋਵੇਗਾ।
ਸੁਚੇਤਨਾ ਟਰਾਂਸਜੈਂਡਰ ਭਾਈਚਾਰੇ ਲਈ ਕੰਮ ਕਰਦੀ ਹੈ। ਜਾਣਕਾਰੀ ਅਨੁਸਾਰ ਸੁਚੇਤਨਾ ਨੇ ਇਸ ਲਈ ਜ਼ਰੂਰੀ ਸਰਟੀਫਿਕੇਟ ਦੀ ਜਾਣਕਾਰੀ ਲਈ ਮਨੋਵਿਗਿਆਨੀ ਡਾਕਟਰ ਨਾਲ ਵੀ ਸੰਪਰਕ ਕੀਤਾ ਹੈ।ਦਸ ਦਈਏ ਕਿ ਸੁਚੇਤਨਾ ਨੇ ਕਿਹਾ ਕਿ 41 ਸਾਲ ਦੀ ਉਮਰ ਤੋਂ ਬਾਅਦ ਬਾਲਗ ਹੋਣ ਦੇ ਨਾਤੇ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ। ਉਸਨੇ ਇਹ ਵੀ ਦੱਸਿਆ ਹੈ ਕਿ ਉਹ ਪਹਿਲਾਂ ਸਰਜਰੀ ਲਈ ਜ਼ਰੂਰੀ ਕਾਨੂੰਨੀ ਕਦਮ ਚੁੱਕੇਗੀ। ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।ਇਸ ‘ਤੇ ਅਭਿਨੇਤਰੀ ਅਤੇ ਕਾਰਕੁਨ ਊਸ਼ਾਸ਼ੀ ਚੱਕਰਵਰਤੀ ਨੇ ਕਿਹਾ ਕਿ ਸੁਚੇਤਨਾ ਭੱਟਾਚਾਰੀਆ, ਜਿਸ ਦੇ ਪਿਤਾ ਕਿਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਨ, ਵਰਗੇ ਵਿਅਕਤੀ ਲਈ ਅਜਿਹੀ ਬਹਾਦਰੀ ਨਾਲ ਅੱਗੇ ਆਉਣਾ ਅਤੇ ਅਜਿਹੇ ਫੈਸਲੇ ਦਾ ਐਲਾਨ ਕਰਨਾ ਆਸਾਨ ਨਹੀਂ ਹੈ।
ਊਸ਼ਾਸ਼ੀ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੁਚੇਤਨਾ ਦਾ ਇਹ ਦਲੇਰਾਨਾ ਕਦਮ ਕਈ ਹੋਰ ਲੋਕਾਂ ਨੂੰ ਪਰਦੇ ਦੇ ਪਿੱਛੇ ਤੋਂ ਬਾਹਰ ਆਉਣ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰੇਗਾ। ਕਈ ਲੋਕ ਖੁੱਲ੍ਹ ਕੇ ਗੱਲ ਨਹੀਂ ਕਰਦੇ। ਜਿੰਨੇ ਜ਼ਿਆਦਾ ਲੋਕ ਅੱਗੇ ਆਉਣਗੇ, ਇਸ ਮੁੱਦੇ ‘ਤੇ ਸਮਾਜਿਕ ਲਹਿਰ ਓਨੀ ਹੀ ਮਜ਼ਬੂਤ ਹੋਵੇਗੀ। ਸੁਚੇਤਨਾ ਵਰਗੇ ਲੋਕਾਂ ਦੀ ਕਾਰਵਾਈ ਨਿਸ਼ਚਿਤ ਤੌਰ ‘ਤੇ ਸਮਾਜ ‘ਤੇ ਵੱਡਾ ਪ੍ਰਭਾਵ ਪਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.