ਉੱਤਰ ਪ੍ਰਦੇਸ਼ ‘ਚ ਪੁੱਤ ਨੇ ਕੁਹਾੜੀ ਨਾਲ ਮਾਂ ,ਪਿਓ ‘ਤੇ ਭੈਣ ਨੂੰ ਵੱਢ ਕਿ ਕੀਤਾ ਖ਼ਤਮ

navdeep kaur
3 Min Read

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ‘ਚ ਐਤਵਾਰ ਇਕ ਲੜਕੇ ਨੇ ਆਪਣੇ ਪਿਤਾ ਦੀ ਝੜਕ ਤੋਂ ਨਾਰਾਜ਼ ਹੋ ਕੇ ਆਪਣੇ ਸੁੱਤੇ ਪਏ ਪਰਿਵਾਰ ‘ਤੇ ਕੁਹਾੜੀ ਨਾਲ ਹਮਲਾ ਕਰ ਦਿਤਾ। ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣੀ ਮਾਂ, ਪਿਓ ਅਤੇ ਭੈਣ ਤਿੰਨਾਂ ਨੂੰ ਕੁਹਾੜੀ ਨਾਲ ਵੱਢ ਦਿੱਤਾ। ਪਿਤਾ ਦੀ ਲਾਸ਼ ਵਰਾਂਡੇ ‘ਚ, ਮਾਂ ਦੀ ਦਰਵਾਜ਼ੇ ‘ਤੇ ਅਤੇ ਭੈਣ ਦੀ ਲਾਸ਼ ਖੇਤ ਵਿੱਚੋਂ ਬਰਾਮਦ ਹੋਈ ਹੈ।ਇਹ ਮੰਨਿਆ ਜਾ ਰਿਹਾ ਹੈ ਕਿ ਬੇਟੇ ਨੇ ਪਹਿਲਾਂ ਪਿਤਾ ਨੂੰ ਮਾਰਿਆ, ਫਿਰ ਦਰਵਾਜ਼ੇ ‘ਤੇ ਮਾਂ ਨੂੰ ਮਾਰਿਆ ਅਤੇ ਫਿਰ ਭੈਣ ਨੂੰ ਦੌੜਦੇ ਹੋਏ ਖੇਤ ਵਿੱਚ ਲਿਜਾ ਕੇ ਮਾਰਿਆ ।

ਇਸ ਘਟਨਾ ਤੋਂ ਬਾਅਦ ਮੁਲਜ਼ਮ ਨੌਜਵਾਨ ਮੌਕੇ ‘ਤੇ ਘਰੋਂ ਫਰਾਰ ਹੋ ਗਿਆ। ਸਵੇਰੇ ਜਦੋਂ ਪਿੰਡ ਵਾਸੀ ਸੈਰ ਕਰਨ ਲਈ ਨਿਕਲੇ ਤਾਂ ਉਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਪਈਆਂ ਦੇਖੀਆਂ। ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਆਈਜੀ ਅਖਿਲੇਸ਼ ਕੁਮਾਰ, ਐਸਪੀ ਅਨੁਰਾਗ ਆਰੀਆ ਸਮੇਤ ਕਈ ਥਾਣਿਆਂ ਦੀ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਕਪਤਾਨਗੰਜ ਦੇ ਢਾਂਧਾਰੀ ਪਿੰਡ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਪਰਿਵਾਰ ਦੇ ਗੁਆਂਢੀਆਂ ਦੇ ਮੁਤਾਬਕ ਮੁਲਜ਼ਮ ਨੌਜਵਾਨ ਦਾ ਨਾਮ ਰਾਜਨ ਸਿੰਘ ਹੈ। ਜਿਸ ਦੀ ਉਮਰ 20 ਸਾਲ ਦੇ ਕਰੀਬ ਹੈ। ਗੁਆਂਢੀਆਂ ਮੁਤਾਬਕ ਰਾਜਨ ਨੇ ਸ਼ਨੀਵਾਰ ਨੂੰ ਆਪਣੇ ਘਰੋਂ ਕਣਕ ਦੀ ਬੋਰੀ ਚੋਰੀ ਕੀਤੀ। ਜਦੋਂ ਉਸ ਦੇ ਪਿਤਾ ਭਾਨੂ ਪ੍ਰਤਾਪ ਸਿੰਘ ਅਤੇ ਮਾਂ ਸੁਨੀਤਾ ਦੇਵੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਜਨ ਨੂੰ ਕਾਫੀ ਝਿੜਕਿਆ। ਜਿਸ ਤੋਂ ਨਾਰਾਜ਼ ਹੋ ਕੇ ਰਾਜਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ ਆਪਣੇ ਪਰਿਵਾਰਕ ਮੈਂਬਰਾਂ ਤੋਂ ਗੁੱਸੇ ‘ਚ ਆ ਕੇ ਰਾਜਨ ਨੇ ਸਵੇਰੇ 3 ਵਜੇ ਵਰਾਂਡੇ ‘ਚ ਮੰਜੇ ‘ਤੇ ਸੌਂ ਰਹੇ ਪਿਤਾ ਦੇ ਸਿਰ ਅਤੇ ਗਰਦਨ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮਾਂ ਜਾਗ ਪਈ। ਜਿਵੇਂ ਹੀ ਮਾਂ ਜਾਗ ਪਈ ਹੋਵੇਗੀ ਅਤੇ ਦਰਵਾਜ਼ੇ ‘ਤੇ ਆਈ ਹੋਵੇਗੀ, ਰਾਜਨ ਨੇ ਉਸ ਦੇ ਸਿਰ ਅਤੇ ਗਰਦਨ ‘ਤੇ ਕੁਹਾੜੀ ਨਾਲ ਵਾਰ ਕੀਤਾ ਹੋਵੇਗਾ। ਇਸ ਵਿੱਚ ਮਾਂ ਦੀ ਵੀ ਮੌਤ ਹੋ ਗਈ। ਮਾਤਾ-ਪਿਤਾ ਦੀਆਂ ਚੀਕਾਂ ਸੁਣ ਕੇ ਭੈਣ ਭੱਜੀ ਤਾਂ ਉਸ ‘ਤੇ ਵੀ ਹਮਲਾ ਕਰ ਦਿੱਤਾ। ਪਿਤਾ ਦੀ ਲਾਸ਼ ਵਰਾਂਡੇ ਵਿਚ ਮੰਜੇ ‘ਤੇ ਪਈ ਸੀ ਅਤੇ ਮਾਂ ਦੀ ਲਾਸ਼ ਦਰਵਾਜ਼ੇ ਦੇ ਸਾਹਮਣੇ ਪਈ ਸੀ। ਜਦੋਂਕਿ ਭੈਣ ਦੀ ਲਾਸ਼ ਨੇੜਲੇ ਬਾਜਰੇ ਦੇ ਖੇਤ ਵਿੱਚੋਂ ਮਿਲੀ।

 

 

Share This Article
Leave a Comment