ਭੁਬਨੇਸ਼ਵਰ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਕਾਰ ’ਤੇ ਸੁੱਟੇ ਗਏ ਆਂਡੇ

TeamGlobalPunjab
1 Min Read

ਭੁਬਨੇਸ਼ਵਰ : ਲਖੀਮਪੁਰ ਖੇੜੀ ਹਿੰਸਾ ਦੀ ਘਟਨਾ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਇਸੇ ਦੇ ਚਲਦਿਆਂ ਅਜੇ ਮਿਸ਼ਰਾ ਨੂੰ ਹਰ ਥਾਂ ਤਿੱਖੇ ਵਿਰੋਧ ਨੂੰ ਝੱਲਣਾ ਪੈ ਰਿਹਾ ਹੈ ।

     ਐਤਵਾਰ ਨੂੰ ਭੁਬਨੇਸ਼ਵਰ ਦੌਰੇ ’ਤੇ ਗਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਕਾਰ ’ਤੇ ਯੂਥ ਕਾਂਗਰਸੀ ਵਰਕਰਾਂ ਨੇ ਆਂਡੇ ਸੁੱਟ ਕੇ ਵਿਰੋਧ ਪ੍ਰਗਟਾਇਆ।

ਯੂਥ ਕਾਂਗਰਸ ਵੱਲੋਂ ਕਿਹਾ ਗਿਆ ਹੈ ਕਿ ਗ੍ਰਹਿ ਰਾਜ ਮੰਤਰੀ ਦੇ ਦੌਰੇ ਦਾ ਹਰ ਥਾਂ ਵਿਰੋਧ ਕੀਤਾ ਜਾਵੇਗਾ। ਗ੍ਰਹਿ ਰਾਜ ਮੰਤਰੀ ਜਿੱਥੇ-ਜਿੱਥੇ ਜਾਣਗੇ, ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ। ਐਤਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਕਾਫ਼ਲਾ ਜਿਉਂ ਹੀ ਭੁਬਨੇਸ਼ਵਰ ਹਵਾਈ ਅੱਡੇ ਤੋਂ ਬਾਹਰ ਨਿਕਲਿਆ ਤਾਂ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦੀ ਕਾਰ ’ਤੇ ਆਂਡੇ ਸੁੱਟਣੇ ਸ਼ੁਰੂ ਕਰ ਦਿੱਤੇ।

- Advertisement -

    ਵਿਰੋਧ ਹੁੰਦੇ ਹੀ ਕੇਂਦਰੀ ਮੰਤਰੀ ਦਾ ਕਾਫ਼ਲਾ ਤੇਜ਼ੀ ਨਾਲ ਇੱਥੋਂ ਨਿਕਲ ਗਿਆ ।

- Advertisement -

 

ਐਨਐਸਯੂਆਈ ਦੇ ਸੂਬਾ ਪ੍ਰਧਾਨ ਯਾਸ਼ੀਰ ਨਵਾਜ਼ ਨੇ ਕਿਹਾ ਕਿ ਚੇਤਾਵਨੀ ਦੇ ਬਾਵਜੂਦ ਉਹ ਉੜੀਸਾ ਆ ਗਿਆ। ਇਸ ਲਈ, NSUI ਨੇ ਉਸਦੇ ਵਾਹਨ ‘ਤੇ ਅੰਡੇ ਅਤੇ ਸਿਆਹੀ ਸੁੱਟੀ।

Share this Article
Leave a comment