ਸਿਮਰਨਜੀਤ ਦੀ ਓਲੰਪਿਕ ਖੇਡਾਂ ਲਈ ਚੋਣ! ਅਕਾਲੀ ਦਲ ਦੇਵੇਗਾ ਇਨਾਮ ਵਜੋਂ ਇੱਕ ਲੱਖ ਰੁਪਏ

TeamGlobalPunjab
1 Min Read

ਚੰਡੀਗੜ੍ਹ : ਲੜਕੀਆਂ ਅੱਜ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। ਹਰ ਖੇਤਰ ਵਿੱਚ ਇਹ ਅੱਗੇ ਆ ਰਹੀਆਂ ਹਨ ਫਿਰ ਉਹ ਭਾਵੇਂ ਸਪੇਸ ਦੀ ਉਡਾਰੀ ਹੋਵੇ ਜਾਂ ਫਿਰ ਹੋਣ ਖੇਡਾਂ। ਇਸ ਦੀ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਸਿਮਰਨਜੀਤ ਕੌਰ ਨੇ। ਜੀ ਹਾਂ ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਚੁਣੀ ਗਈ ਹੈ ਅਤੇ ਉਹ ਪਹਿਲੀ ਮੁੱਕੇਬਾਜ਼ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਮਰਨਜੀਤ ਨੂੰ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਅਕਾਲੀ ਦਲ ਪ੍ਰਧਾਨ ਛੋਟੇ ਬਾਦਲ ਨੇ ਨਾ ਸਿਰਫ ਵਧਾਈ ਦਿੱਤੀ ਹੈ ਬਲਕਿ ਇਨਾਮ ਵਜੋਂ ਇੱਕ ਲੱਖ ਰੁਪਏ ਨਗਦ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਟੋਕਿਓ ਉਲੰਪਿਕ ਲਈ ਕੁਆਲੀਫਾਈ ਹੋ ਕੇ ਸਿਮਰਨਜੀਤ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਹਜ਼ਾਰਾਂ ਲੜਕੀਆਂ ਹੀ ਪ੍ਰੇਰਿਤ ਹੋਣਗੀਆਂ ਤੇ ਖੇਡ ਜਗਤ ਵਿੱਚ ਨਾਮ ਖੱਟਣਗੀਆਂ। ਸੁਖਬੀਰ ਨੇ ਦੱਸਿਆ ਕਿ ਸਿਮਰਨਜੀਤ ਦੇ ਇਸ ਮਿਹਨਤ ਦੇ ਸਫਰ ਵਿੱਚ ਉਸ ਨੂੰ ਇੱਕ ਵੱਡਾ ਸਦਮਾਂ ਲੱਗਾ ਸੀ ਜਦੋਂ ਪਿਛਲੇ ਸਾਲ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।

Share this Article
Leave a comment