ਕਰਨਾਟਕ ਹਿਜਾਬ ਮਾਮਲਾ: ਇਸਲਾਮਾਬਾਦ ‘ਚ ਭਾਰਤੀ ਰਾਜਦੂਤ ਨੂੰ ਪਾਕਿਸਤਾਨ ਦਾ ਸੰਮਨ

TeamGlobalPunjab
2 Min Read

ਇਸਲਾਮਾਬਾਦ- ਪਾਕਿਸਤਾਨ ਨੇ ਕਰਨਾਟਕ ਹਿਜਾਬ ਵਿਵਾਦ ਤੇ ਇਸਲਾਮਾਬਾਦ ਚ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ। ਬੁੱਧਵਾਰ ਨੂੰ ਜਾਰੀ ਬਿਆਨ ਚ ਵਿਦੇਸ਼ ਦਫਤਰ ਨੇ ਕਿਹਾ ਕਿ ਭਾਰਤੀ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕਰਨਾਟਕ ਵਿੱਚ ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਤੋਂ ਰੋਕਣਾ ਨਿੰਦਣਯੋਗ ਹੈ। ਵੀਰਵਾਰ ਨੂੰ ਡੇਲੀ ਪਾਕਿਸਤਾਨ ਦੇ ਮੁਤਾਬਕ, “ਹਿਜਾਬ ਵਿਰੋਧੀ ਮੁਹਿੰਮ ਪ੍ਰਤੀ ਪਾਕਿਸਤਾਨ ਦੀ ਗੰਭੀਰਤਾ ਤੋਂ ਭਾਰਤ ਸਰਕਾਰ ਨੂੰ ਜਾਣੂ ਕਰਵਾਉਣ ਲਈ ਭਾਰਤ ਦੇ ਰਾਜਦੂਤ ਨੂੰ ਅਪੀਲ ਕੀਤੀ ਗਈ ਹੈ।” 

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਚੌਧਰੀ ਫਵਾਦ ਹੁਸੈਨ ਨੇ ਹਿਜਾਬ ਵਿਵਾਦ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਸੀ, ਜਿਸ ਦਾ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਰਾਰਾ ਜਵਾਬ ਦਿੱਤਾ ਹੈ। ਕੁਰੈਸ਼ੀ ਨੇ ਟਵੀਟ ਕੀਤਾ ਕਿ ਮੁਸਲਿਮ ਲੜਕੀਆਂ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਹੁਸੈਨ ਨੇ ਕਿਹਾ ਕਿ ਹਿਜਾਬ ਪਹਿਨਣਾ ਨਿੱਜੀ ਪਸੰਦ ਹੈ। ਇਸ ਦੇ ਜਵਾਬ ਚ ਨਕਵੀ ਨੇ ਕਿਹਾ ਕਿ ਕੁਝ ਲੋਕ ਭਾਰਤ ਦੇ ਸੰਮਿਲਿਤ ਸੱਭਿਆਚਾਰ ਨੂੰ ਬਦਨਾਮ ਕਰਨ ਲਈ ਡਰੈੱਸ ਕੋਡ ਦੇ ਫੈਸਲੇ ਨੂੰ ਫਿਰਕੂ ਰੰਗ ਦੇਣਾ ਚਾਹੁੰਦੇ ਹਨ। ਪਾਕਿਸਤਾਨ ਭਾਰਤ ਨੂੰ ਸਹਿਣਸ਼ੀਲਤਾ ਅਤੇ ਧਰਮ ਨਿਰਪੱਖਤਾ ਦਾ ਪ੍ਰਚਾਰ ਕਰ ਰਿਹਾ ਹੈ।

ਇਸ ਦੌਰਾਨ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਕਿ ਸਕੂਲ ਵਿੱਚ ਹਿਜਾਬ ਪਹਿਨਣ ਤੋਂ ਰੋਕਿਆ ਜਾਣਾ ਬਹੁਤ ਹੀ ਦੁਖਦਾਈ ਹੈ। ਦੂਜੇ ਪਾਸੇ ਮੰਗਲੁਰੂ ਚ ਕੈਂਪਸ ਫਰੰਟ ਆਫ ਇੰਡੀਆ (ਸੀ.ਐੱਫ.ਆਈ.) ਦੇ ਕਰਨਾਟਕ ਸੂਬਾ ਪ੍ਰਧਾਨ ਅਤਾਉੱਲਾ ਨੇ ਸੰਘ ਸੰਗਠਨਾਂ ਤੇ ਵਿਵਾਦ ਨੂੰ ਵਧਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਕਾਲਜ ਵਿੱਚ ਭਗਵਾ ਲਹਿਰਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

 

- Advertisement -

 

Share this Article
Leave a comment