ਮੁੱਖ ਮੰਤਰੀ ਦੇ ਕਮਜੋਰੀ ਵਾਲੇ ਵਤੀਰੇ ਤੋਂ ਕਾਂਗਰਸੀ ਮੰਤਰੀ ਹਨ ਰੱਜ ਕੇ ਦੁਖ : ਸਿਮਰਜੀਤ ਸਿੰਘ ਬੈਂਸ

TeamGlobalPunjab
3 Min Read

ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਦੌਰਾਨ ਜਿੱਥੇ ਹੋਰਨਾਂ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਰਕਾਰ ਵੱਲੋਂ ਪਾਸ ਕੀਤੇ ਗਏ ਬਜ਼ਟ ਨੂੰ ਜ਼ੀਰੋ ਕਰਾਰ ਦਿੱਤਾ ਜਾ ਰਿਹਾ ਹੈ ਉਥੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੀ ਬਜ਼ਟ ਬਾਰੇ ਬੋਲਦਿਆਂ ਕਈ ਅਹਿਮ ਖੁਲਾਸੇ ਕੀਤੇ ਹਨ। ਬੈਂਸ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਟ੍ਰਾਂਸਪੋਰਟ ਮਾਫੀਆ ‘ਤੇ ਧਿਆਨ ਦਵਾਊ ਮਤਾ ਪੇਸ ਕੀਤਾ ਗਿਆ। ਬੈਂਸ ਨੇ ਕਿਹਾ ਕ ਅੱਜ ਹਾਲਾਤ ਇਹ ਹਨ ਕਿ ਸੂਬੇ ਅੰਦਰ ਸਰਕਾਰੀ ਰੋਡਵੇਜ਼ ਅਤੇ ਪੀਆਰਟੀਸੀ ਦਾ ਸ਼ਰੇਆਮ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਨੇ ਟ੍ਰਾਂਸਪੋਰਟ ਦੇ ਕਾਰੋਬਾਰ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਏਅਰ ਪੋਰਟ ‘ਤੇ ਚੱਲ ਰਹੀ ਵਾਲਵੋ ਬੱਸ ਨਾਲ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਲਵੋ ਰੋਡਵੇਜ਼ ਦਾ ਕਰਾਇਆ ਮਾਤਰ 700 ਰੁਪਏ ਸੀ ਪਰ ਬਾਦਲਾਂ ਦੀ ਇੰਡੋਕੈਨੇਡੀਅਨ ਬੱਸ ਵਿੱਚ 3000 ਰੁਪਏ ਕਰਾਇਆ ਲਿਆ ਜਾ ਰਿਹਾ ਹੈ ਅਤੇ ਇੱਕ ਸਾਲ ਤੋਂ ਵਾਲਵੋ ਬੱਸ ਬੰਦ ਕਰ ਦਿੱਤੀ ਗਈ ਹੈ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਮਸਲੇ ‘ਤੇ ਦਿੱਲੀ ਸਰਕਾਰ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਵਿੱਚ ਰੋਡਵੇਜ਼ ਦੀ ਬੱਸ ਨੂੰ ਸਵਾਰੀਆਂ ਚੜ੍ਹਾਉਣ ਲਈ ਮਾਤਰ 2 ਤੋਂ ਢਾਈ ਮਿੰਟ ਦਾ ਸਮਾਂ ਦਿੱਤਾ ਗਿਆ ਹੈ ਪਰ ਪ੍ਰਾਈਵੇਟ ਬੱਸਾਂ ਨੂੰ 9-9 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਢਾਈ ਲੱਖ ਕਰੋੜ ਰੁਪਏ ਦਾ ਕਰਜਾ ਪੰਜਾਬ ਦੇ ਸਿਰ ਹੈ ਤਾਂ ਫਿਰ ਇਸ ਨੂੰ ਉਤਾਰਨ ਲਈ ਸਾਡੇ ਕੋਲ ਕਮਾਈ ਦਾ ਕੀ ਸਾਧਨ ਹੈ। ਉਨ੍ਹਾਂ ਕਿਹਾ ਕਿ ਇਸ ਦਾ 20 ਹਜ਼ਾਰ ਕਰੋੜ ਰੁਪਏ ਵਿਆਜ਼ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਦਿੱਲੀ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਨੂੰ 21 ਕਰੋੜ ਰੁਪਏ ਪਾਣੀ ਦੀ ਕੀਮਤ ਦਿੱਤੀ ਜਾਣ ਲੱਗੀ ਹੈ।  ਉਨ੍ਹਾਂ ਕਿਹਾ ਕਿ ਆਪਣੀ ਕੀ ਮਜ਼ਬੂਰੀ ਹੈ ਕਿ ਪਾਣੀ ਰਾਜਸਥਾਨ ਹਰਿਆਣਾ ਨੂੰ ਫਰੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬਾ ਤਾਂ ਲਗਾਤਾਰ ਕੰਗਾਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜੇਕਰ ਇਸ ਕਰਜੇ ਤੋਂ ਪੰਜਾਬ ਨੂੰ ਬਚਾਉਣਾ ਹੈ ਤਾਂ ਇਸ ਲਈ ਪਾਣੀ ਦਾ ਬਿੱਲ ਵਸੂਲਣਾ ਪਵੇਗਾ। ਬੈਂਸ ਨੇ ਕਿਹਾ ਕਿ ਇਸ ਵਾਰ ਪੇਸ਼ ਕੀਤਾ ਗਿਆ ਬਜ਼ਟ ਸਿਰਫ ਸ਼ਾਇਰੋ ਸ਼ਾਇਰੀ ਦਾ ਹੈ। ਬੈਂਸ ਨੇ ਕਿਹਾ ਕਿ ਅੱਜ ਸਾਰੇ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਦੇ ਕਮਜੋਰੀ ਵਾਲੇ ਵਤੀਰੇ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ।

Share this Article
Leave a comment