Home / News / ਸਿੱਖ ਕੌਮ ਦਾ ਵਧਿਆ ਮਾਣ! ਇਸ ਸਿੱਖ ਵਿਅਕਤੀ ਨੇ ਕੀਤਾ ਅਜਿਹਾ ਕੰਮ ਕਿ ਪੂਰੀ ਦੁਨੀਆਂ ਵਿੱਚ ਹੋਰ ਰਹੀ ਹੈ ਸ਼ਲਾਘਾ!

ਸਿੱਖ ਕੌਮ ਦਾ ਵਧਿਆ ਮਾਣ! ਇਸ ਸਿੱਖ ਵਿਅਕਤੀ ਨੇ ਕੀਤਾ ਅਜਿਹਾ ਕੰਮ ਕਿ ਪੂਰੀ ਦੁਨੀਆਂ ਵਿੱਚ ਹੋਰ ਰਹੀ ਹੈ ਸ਼ਲਾਘਾ!

ਉੱਤਰ ਪ੍ਰਦੇਸ਼: ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਦੇ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ‘ਚ ਸਮਾਗਮ ਕਰਵਾਏ ਗਏ ਉੱਥੇ ਹੀ ਭਾਰਤ ਵਿੱਚ ਇੱਕ ਸਿੱਖ ਵਿਅਕਤੀ ਨੇ ਉਨ੍ਹਾਂ ਦੇ ਉਪਦੇਸ਼ਾਂ ‘ਤੇ ਚਲਦਿਆਂ  ਇਕਓਅੰਕਾਰ ਵਾਲੇ ਨਾਅਰੇ ‘ਤੇ ਪਹਿਰਾ ਦਿੱਤਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੋਂ ਦੇ ਮੁਜ਼ੱਫਰਨਗਰ ਵਿੱਚ ਇੱਕ ਮਸਜਿਦ ਲਈ ਸਿੱਖ ਵਿਅਕਤੀ ਨੇ ਜ਼ਮੀਨ ਦਾਨ ਕੀਤੀ ਹੈ।

ਜਾਣਕਾਰੀ ਮੁਤਾਬਿਕ ਇਸ ਵਿਅਕਤੀ ਦਾ ਨਾਮ ਸੁਖਪਾਲ ਸਿੰਘ ਬੇਦੀ (70 ) ਹੈ ਅਤੇ ਇਸ ਸਮਾਜ ਸੇਵੀ ਨੇ ਇਹ ਐਲਾਨ ਐਤਵਾਰ ਨੂੰ ਮੁਜ਼ੱਫਰਨਗਰ ਜ਼ਿਲ੍ਹੇ ਦੇ ਪੁਰਕਾਜ਼ੀ ਕਸਬੇ ਵਿੱਚ ਇੱਕ ਸਮਾਗਮ ਵਿੱਚ ਕੀਤਾ। ਬੇਦੀ ਨੇ 900 ਵਰਗ ਫੁੱਟ ਦੇ ਪਲਾਟ ਦੀ ਜ਼ਮੀਨ ਦੇ ਦਸਤਾਵੇਜ਼ ਨਗਰ ਪੰਚਾਇਤ ਦੇ ਚੇਅਰਮੈਨ ਜ਼ਹੀਰ ਫਾਰੂਕੀ ਨੂੰ ਸੌਂਪ ਦਿੱਤੇ ਹਨ।

ਦੱਸਣਯੋਗ ਇਹ ਵੀ ਹੈ ਕਿ ਮੁਜ਼ੱਫਰਨਗਰ ਜ਼ਿਲ੍ਹੇ ਦੇ ਪੁਰਕਾਜ਼ੀ ਕਸਬੇ ਵਿੱਚ ਬਹੁਗਿਣਤੀ ਮੁਸਲਮਾਨਾਂ ਦੀ ਹੈ। ਬੇਦੀ ਨੇ ਕਿਹਾ, “ਮੈਂ ਗੁਰੂ ਨਾਨਕ ਦੇਵ ਜੀ ਦੀਆਂ ਸਮੂਹ ਲੋਕਾਂ ਨਾਲ ਇਕੋ ਜਿਹਾ ਅਤੇ ਸਤਿਕਾਰ ਨਾਲ ਪੇਸ਼ ਆਉਣ ਵਾਲੀਆਂ ਸਿੱਖਿਆਵਾਂ ‘ਤੇ ਚਲਦਿਆਂ ਸ਼ਾਂਤੀ ਦਾ ਸੰਦੇਸ਼ ਫੈਲਾਉਣਾ ਚਾਹੁੰਦਾ ਹਾਂ,”।

Check Also

ਭਾਰਤ ਦੇ ਆਜ਼ਾਦੀ ਦਿਵਸ ‘ਤੇ ਰਚਿਆ ਜਾਵੇਗਾ ਇਤਿਹਾਸ, ਪਹਿਲੀ ਵਾਰ ਟਾਈਮਸ ਸਕਵੇਅਰ ‘ਤੇ ਲਹਿਰਾਏਗਾ ਭਾਰਤੀ ਤਿਰੰਗਾ

ਨਿਊਯਾਰਕ : ਭਾਰਤ ਦੇ ਆਜ਼ਾਦੀ ਦਿਵਸ ‘ਤੇ ਇਸ ਵਾਰ ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ …

Leave a Reply

Your email address will not be published. Required fields are marked *