ਭਾਰਤ ‘ਚ Sputnik V ਦਾ ਉਤਪਾਦਨ ਸ਼ੁਰੂ, ਭਾਰਤੀ ਬਾਇਓਟੈਕ ਕੰਪਨੀ ਬਣਾਏਗੀ 10 ਕਰੋੜ ਖੁਰਾਕਾਂ

TeamGlobalPunjab
1 Min Read

ਨਵੀਂ ਦਿੱਲੀ : ਭਾਰਤੀ ਬਾਇਓਟੈਕ ਕੰਪਨੀ ਪੈਨੇਸੀਆ ਬਾਇਓਟੈਕ ਲਿਮਿਟਿਡ (Panacea Biotec) ਨੇ ਰੂਸ ਦੀ ਵੈਕਸੀਨ ਸੁਪਤਨਿਕ-ਵੀ ਦਾ ਭਾਰਤ ਵਿੱਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਪੈਨੇਸੀਆ ਬਾਇਓਟੈਕ ਨੇ ਰੂਸ ਦੇ ਸਿੱਧੇ ਨਿਵੇਸ਼ ਫੰਡ-ਆਰਡੀਆਈਐਫ ਨਾਲ ਸਮਝੌਤਾ ਕੀਤਾ ਹੈ। ਪੈਨੇਸੀਆ ਬਾਇਓਟੈਕ ਹਰ ਸਾਲ 10 ਕਰੋੜ ਟੀਕੇ ਦੀਆਂ ਖੁਰਾਕਾਂ ਤਿਆਰ ਕਰੇਗੀ।

ਇਹ ਵੀ ਦੱਸਣਯੋਗ ਹੈ ਕਿ ਕੰਪਨੀ ਵਲੋਂ ਤਿਆਰ ਕੀਤੇ ਟੀਕੇ ਦੀ ਇਕ ਖੇਪ ਕੁਆਲਟੀ ਚੈੱਕ ਲਈ ਰੂਸ ਵੀ ਪਹੁੰਚ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ ਵਿੱਚ ਬਾਇਓਟੈਕ ਬਾਇਓਟੈਕ ‘ਚ ਇਸ ਦੇ ਪਹਿਲੇ ਬੈਚ ਦਾ ਉਤਪਾਦਨ ਕੀਤਾ ਗਿਆ।

RDIF ਨੇ ਬਿਆਨ ‘ਚ ਕਿਹਾ ਹੈ ਕਿ ਪੈਨੇਸੀਆ ਬਾਇਓਟੈਕ ਦੇ ਨਾਲ ਭਾਰਤ ‘ਚ ਉਤਪਾਦਨ ਕੋਰੋਨਾ ਵਿਰੁੱਧ ਲੜਾਈ ‘ਚ ਇਕ ਵੱਡਾ ਕਦਮ ਹੈ। ਸਪੁਤਨਿਕ ਦੇ ਉਤਪਾਦਨ ਨਾਲ, ਭਾਰਤ ਕੋਰੋਨਾ ਦੇ ਇਸ  ਪੜਾਅ ਨੂੰ ਪਿੱਛੇ ਛੱਡਣ ‘ਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਟੀਕਾ ਨਿਰਯਾਤ ਕਰਨ ਨਾਲ, ਦੁਨੀਆ ਦੇ ਹੋਰ ਦੇਸ਼ਾਂ ਦੀ ਵੀ ਕੋਰੋਨਾ ਵਿਰੁੱਧ ਲੜਾਈ ‘ਚ ਸਹਾਇਤਾ ਕੀਤੀ ਜਾਏਗੀ।

Share this Article
Leave a comment