ਸਿੱਧੂ ਅਜੇ ਨਹੀਂ ਬਣ ਸਕਣਗੇ ਉਪ ਮੁੱਖ ਮੰਤਰੀ! ਇੱਕ ਨਵਾਂ ਮੰਤਰੀ ਬਣਾਉਣ ਦੀ ਤਿਆਰੀ

TeamGlobalPunjab
1 Min Read

ਪੰਜਾਬ ਵਿੱਚ ਨਵਾਂ ਉਪ ਮੁੱਖ ਮੰਤਰੀ ਚੁਣੇ ਜਾਣ ਲਈ ਹੁਣ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਜੀ ਹਾਂ ਪੰਜਾਬ ਦਾ ਨਵਾਂ ਉੱਪ ਮੁੱਖ ਮੰਤਰੀ ਚੁਣੇ ਜਾਣ ਦੀ ਮੰਗ ਨੂੰ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਨਾਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਅਜੇ ਕਿਸੇ ਵੀ ਵਿਅਕਤੀ ਨੂੰ ਉਪ ਮੁੱਖ ਮੰਤਰੀ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਪਟੀ ਸੀਐੱਮ ਲਗਾਉਣ ਦਾ ਕੰਮ ਪਾਰਟੀ ਆਲਾਕਮਾਨ ਦਾ ਹੁੰਦਾ ਹੈ ਅਤੇ ਇਸ ਸਬੰਧੀ ਅਜੇ ਕੋਈ ਵੀ ਚਰਚਾ ਨਹੀਂ ਚੱਲ ਰਹੀ।

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਵਿਧਾਇਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਉਠ ਰਹੀ ਸੀ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਸੂਬੇ ਦੇ 3 ਡਿਪਟੀ ਸੀਐਮ ਬਣਾਉਣ ਦੀ ਸਲਾਹ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਇੱਕ ਮੰਤਰੀ ਦੀ ਜਗ੍ਹਾ ‘ਤੇ ਖਾਲੀ ਹੈ ਅਤੇ ਉਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਮਤੀ ਸੋਨੀਆਂ ਗਾਂਧੀ ਕਰਨਗੇ। ਆਸ਼ਾ ਕੁਮਾਰੀ ਨੇ ਕਿਹਾ ਕਿ ਇਸ ਲਈ ਵਿਧਾਇਕਾਂ ਵੱਲੋਂ ਲਾਬਿੰਗ ਸ਼ੁਰੂ ਹੋ ਗਈ ਹੈ।

Share this Article
Leave a comment