ਧਾਰਾ 370 ਹਟਾਏ ਜਾਣ ਤੋਂ ਬਾਅਦ ਇਮਰਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ ਆਏ ਸਾਹਮਣੇ, ਇਸ਼ਾਰੇ ਹੀ ਇਸ਼ਾਰੇ ਵਿੱਚ ਕਹਿ ਦਿੱਤਾ ਬਹੁਤ ਕੁਝ

TeamGlobalPunjab
2 Min Read

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ‘ਚੋਂ ਦਿੱਤਾ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਭਾਵੇਂ ਆਪਣੇ ਹਲਕੇ ਅੰਦਰ ਲਗਾਤਾਰ ਸਰਗਰਮ ਹਨ, ਪਰ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਜਿਸ ਦਾ ਸਬੂਤ ਮਿਲਿਆ ਹੈ ਹਲਕਾ ਵੇਰਕਾ ‘ਚ, ਜਿੱਥੇ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਵੱਲੋਂ ਲੱਖ ਕੋਸ਼ਿਸ਼ ਕੀਤੇ ਜਾਣ ਦੇ ਬਾਵਜੂਦ  ਗੱਲਬਾਤ ਤੋਂ ਇਨਕਾਰ ਕਰ ਦਿੱਤਾ।

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਅੱਜ ਹਲਕਾ ਵੇਰਕਾ ਦਾ ਦੌਰਾ ਕਰਨ ਆਏ ਹੋਏ ਸਨ। ਜਿੱਥੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ 9 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੀਆਂ ਸਟਰੀਟ ਲਾਈਟਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਚਲੇ ਗਏ। ਪਰ ਇਸ ਦੌਰਾਨ ਮੌਕੇ ‘ਤੇ ਮੌਜੂਦ ਪੱਤਰਕਾਰਾਂ ਨੇ ਸਿੱਧੂ ਨਾਲ ਗੱਲਬਾਤ ਕਰਨ ਲਈ ਜੀਅ ਤੋੜ ਯਤਨ ਕੀਤੇ ਪਰ ਸਿੱਧੂ ਨੇ ਚੁੱਪੀ ਧਾਰੀ ਰੱਖੀ  ਤੇ ਨਾ ਬੋਲਣ ਦਾ ਇਸ਼ਾਰਾ ਕਰਦਿਆਂ ਉੱਥੇ ਚਲਦੇ ਬਣੇ ਗਏ।

ਇੱਥੇ ਧਿਆਨਦੇਣਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਖਿਲਾਫ ਸਖਤ ਰੁੱਖ ਅਪਣਾਇਆ ਹੈ ਉਸ ਨੂੰ ਦੇਖਦਿਆਂ ਪੱਤਰਕਾਰ ਇਸ ਤਾਕ ਵਿੱਚ ਸਨ ਕਿ ਦੇਖੀਏ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਹਨ ਤੇ ਜੇਕਰ ਨਵਜੋਤ ਸਿੰਘ ਸਿੱਧੂ ਕੁਝ ਵੀ ਬੋਲੇ ਤਾਂ ਉਨ੍ਹਾਂ ਦੀ ਖ਼ਬਰ ਵਾਲੀ ਦਿਹਾੜੀ ਪੈ ਜਾਵੇਗੀ ਪਰ ਸਿੱਧੂ ਜਿਉਂ ਹੀ ਆਪਣੀ ਗੱਡੀ ‘ਚੋਂ ਉਤਰੇ ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਇੰਝ ਆਪਣੇ ਘੇਰੇ ‘ਚ ਲੈ ਲਿਆ ਜਿਵੇਂ ਉੱਥੇ ਪੱਤਰਕਾਰ ਨਾ ਹੋ ਕੇ ਕੋਈ ਖਤਰਨਾਕ ਲੋਕ ਆਏ ਹੋਏ ਹੋਣ ਜਿਨ੍ਹਾਂ ਤੋਂ ਸਿੱਧੂ ਦੀ ਜਾਨ ਨੂੰ ਖਤਰਾ ਹੋਵੇ। ਪੱਤਰਕਾਰ ਸਿੱਧੂ ਨਾਲ ਗੱਲਬਾਤ ਕਰਨ ਲਈ ਇਸ ਲਈ ਵੀ ਉਤਾਵਲੇ ਸਨ ਕਿਉਂਕਿ 6 ਜੂਨ ਤੋਂ ਉਨ੍ਹਾਂ ਨੇ ਹੁਣ ਤੱਕ ਚੁੱਪੀ ਸਾਧੀ ਹੋਈ ਹੈ ਤੇ ਅਜਿਹੇ ਵਿੱਚ ਸਿੱਧੂ ਦਾ ਕਿਹਾ ਇੱਕ ਅੱਖਰ ਵੀ ਅੱਜ ਦੀ ਸੁਰਖੀ ਬਣ ਸਕਦਾ ਹੈ ਫਿਰ ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਬੰਧੀ ਕੁਝ ਬੋਲਣ ਭਾਵੇਂ ਹਾਈ ਕਮਾਂਡ ਬਾਰੇ ਜਾਂ ਕਸ਼ਮੀਰ ਅੰਦਰੋਂ ਹਟਾਈ ਗਈ ਧਾਰਾ 370 ਸਬੰਧੀ। ਪਰ ਅਜਿਹਾ ਨਹੀਂ ਹੋਇਆ ਤੇ ਸਿੱਧੂ ਹੱਥ ਜੋੜਦਿਆਂ ਉੱਥੋਂ ਚਲੇ ਗਏ।

Share this Article
Leave a comment