ਬਿੱਗ ਬੌਸ 13 ‘ਚ ਸ਼ਹਿਨਾਜ਼ ਆਪਣੇ ਲਵ ਕਨੈਕਸ਼ਨ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਹਨ। ਜਿੱਥੇ ਪਹਿਲਾਂ ਪਾਰਸ ਦੇ ਨਾਲ ਉਨ੍ਹਾਂ ਦੇ ਰਿਲੇਸ਼ਨ ਤੋਂ ਸਾਰੇ ਵਾਕਿਫ ਹਨ ਤਾਂ ਲੇਟੈਸਟ ਏਪੀਸੋਡ ਵਿੱਚ ਉਨ੍ਹਾਂ ਨੇ ਆਪਣੇ ਫੈਨਸ ਨੂੰ ਹੈਰਾਨ ਹੀ ਕਰ ਦਿੱਤਾ।
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਬਾਂਡਿੰਗ ਘਰ ਤੇ ਗੇਮ ਪਲਾਨ ਵਿੱਚ ਕਾਫ਼ੀ ਬਣਦੀ ਵਿਖਾਈ ਦੇ ਰਹੀ ਹੈ। ਅਜਿਹੇ ਵਿੱਚ ਦੋਵੇਂ ਇਕੱਠੇ ਬਿਸਤਰੇ ‘ਤੇ ਲੇਟੇ ਗੱਲਾਂ ਕਰ ਰਹੇ ਸਨ ਉਦੋਂ ਸਿਧਾਰਥ ਨੇ ਉਸ ਨੂੰ ਆਪਣੀ ਹਥੇਲੀ ਦਬਾਉਣ ਲਈ ਕਿਹਾ।
- Advertisement -
ਸ਼ਹਿਨਾਜ਼ ਨੇ ਸਿਧਾਰਥ ਦੀ ਗੱਲ ਮੰਨਦੇ ਹੋਏ ਉਨ੍ਹਾਂ ਦੀ ਹਥੇਲੀ ਦਬਾਉਣੀ ਸ਼ੁਰੂ ਕਰ ਦਿੱਤੀ ਤੇ ਬੋਲੀ ਕਿ ਸਿਧਾਰਥ ਉਸ ਨਾਲ ਗੱਲ ਕਰੇ ਨਹੀਂ ਤਾਂ ਉਹ ਬੋਰ ਹੋ ਜਾਵੇਗੀ। ਇਸ ਉੱਤੇ ਸਿੱਧਾਰਥ ਨੇ ਕਿਹਾ ਕਿ ਦੋਵਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰੇਗਾ ਤੇ ਵੇਖਦੇ ਹਾਂ ਕੌਣ ਦੇਰ ਤੱਕ ਚੁੱਪ ਰਹਿੰਦਾ ਹੈ।
ਅਜਿਹੇ ਵਿੱਚ ਕਮਫਰਟ ਜ਼ੋਨ ‘ਚ ਪਹੁੰਚ ਚੁੱਕੇ ਸ਼ਹਿਨਾਜ਼ ਅਤੇ ਸਿਧਾਰਥ ਇੱਕ ਦੂੱਜੇ ਦਾ ਹੱਥ ਫੜ ਕੇ ਸੋ ਗਏ। ਸਿਧਾਰਥ ਅਤੇ ਸ਼ਹਿਨਾਜ਼ ਨੂੰ ਇਸ ਅੰਦਾਜ਼ ਵਿੱਚ ਦੇਖ ਪਾਰਸ ਨੂੰ ਜਲਣ ਮਹਿਸੂਸ ਹੋਈ ਅਤੇ ਉਸ ਨੇ ਆ ਕੇ ਸ਼ਹਿਨਾਜ਼ ਨੂੰ ਉਠਾ ਦਿੱਤਾ ਤੇ ਆਪਣੇ ਨਾਲ ਆਉਣ ਲਈ ਕਿਹਾ।
ਇਸ ਤੋਂ ਬਾਅਦ ਸ਼ਹਿਨਾਜ਼ ਉੱਠਾ ਕੇ ਪਾਰਸ ਦੇ ਕੋਲ ਚੱਲੀ ਗਈ ਜਿਸ ਤੋਂ ਬਾਅਦ ਪਾਰਸ ਉਸ ਨੂੰ ਚਿੜਾਉਣ ਲੱਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲੇ ਹਫਤੇ ਵਿੱਚ ਪਾਰਸ ਅਤੇ ਸ਼ਹਿਨਾਜ਼ ਦਾ ਲਵ ਕਨੈਕਸ਼ਨ ਬਣ ਰਿਹਾ ਸੀ।
- Advertisement -
ਹਾਲਾਂਕਿ ਸ਼ਹਿਨਾਜ਼ ਨੂੰ ਪਾਰਸ ਤੇ ਮਾਹਿਰਾ ਸ਼ਰਮਾ ਦੀ ਦੋਸਤੀ ਪਸੰਦ ਨਹੀਂ ਆਈ ਉਨ੍ਹਾਂ ਨੇ ਪਾਰਸ ਤੋਂ ਦੂਰੀਆਂ ਬਣਾਉਂਦੇ ਹੋਏ ਗੇਮ ‘ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ।