ਮਿਥੁਨ ਚੱਕਰਵਰਤੀ ਦੇ ਪੁੱਤਰ ਖਿਲਾਫ ਰੇਪ ਅਤੇ ਗਰਭਪਾਤ ਕਰਵਾਉਣ ਦਾ ਕੇਸ ਦਰਜ

TeamGlobalPunjab
1 Min Read

ਮੁੰਬਈ : ਅਦਾਕਾਰ ਮਿਥੁਨ ਚੱਕਰਵਰਤੀ ਦੇ ਪੁੱਤਰ ਮਹਾਅਅਕਸ਼ੈ ਚੱਕਰਵਰਤੀ ‘ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਮਹਾਅਅਕਸ਼ੈ ਚੱਕਰਵਰਤੀ ਖਿਲਾਫ ਮੁੰਬਈ ਦੇ ਓਸ਼ਿਵਾਰਾ ਪੁਲਿਸ ਸਟੇਸ਼ਨ ‘ਚ ਕੇਸ ਵੀ ਦਰਜ ਹੋ ਗਿਆ ਹੈ।

ਪੀੜਤਾਂ ਨੇ ਮਿਥੁਨ ਚੱਕਰਵਰਤੀ ਦੇ ਪੁੱਤਰ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਅਤੇ ਜਬਰਨ ਗਰਭਪਾਤ ਕਰਵਾਉਣ ਦੇ ਇਲਜ਼ਾਮ ਲਗਾਏ ਹਨ।

ਫਿਲਮ ਇੰਡਸਟਰੀ ‘ਚ ਕੰਮ ਕਰਨ ਵਾਲੀ ਇੱਕ ਐਕਟ੍ਰੈੱਸ-ਮੌਡਲ ਨੇ ਕੇਸ ਦਰਜ ਕਰਵਾਇਆ ਹੈ। ਪੀੜਤ ਅਦਾਕਾਰਾਂ ਨੇ ਮਿਥੁਨ ਚੱਕਰਵਰਤੀ ਦੀ ਪਤਨੀ ਯੋਗਿਤਾ ਬਾਲੀ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਬਣਾਇਆ ਹੈ। ਇਸ ਤੋਂ ਇਲਾਵਾ ਪੀੜਤਾਂ ਨੇ ਸ਼ਿਕਾਇਤ ‘ਚ ਲਿਖਿਆ ਕਿ ਉਹ ਮਹਾਅਕਸ਼ੈ ਨਾਲ 2015 ਤੋਂ ਰਿਲੇਸ਼ਨਸ਼ਿਪ ਵਿਚ ਸੀ। ਮਹਾਅਕਸ਼ੈ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਸਨ।

2015 ‘ਚ ਮਿਥੁਨ ਚੱਕਰਵਰਤੀ ਦੇ ਲੜਕੇ ਨੇ ਪੀੜਤਾਂ ਨੂੰ ਘਰ ਬੁਲਾਇਆ ਅਤੇ ਉਸ ਨੂੰ ਸਾਫਟ ਡਰਿੰਕ ਵਿਚ ਨਸ਼ੀਲੀ ਦਵਾਈ ਦਿੱਤੀ ਸੀ। ਇਸ ਤੋਂ ਬਾਅਦ ਮਹਾਅਕਸ਼ੈ ਨੇ ਪੀੜਤਾਂ ਦੀ ਮਨਜ਼ੂਰੀ ਤੋਂ ਬਿਨਾਂ ਫਿਜ਼ੀਕਲ ਰਿਲੇਸ਼ਨ ਬਣਾਏ ਸਨ। ਇਸ ਤੋਂ ਬਾਅਦ ਮੁਲਜ਼ਮ ਮਹਾਅਕਸ਼ੈ ਪੀੜਤਾਂ ਨੂੰ ਲਗਾਤਾਰ ਵਿਆਹ ਦਾ ਝਾਂਸਾ ਦਿੰਦਾ ਰਿਹਾ ਸੀ। ਇਹ ਸਿਲਸਿਲਾ ਲਗਾਤਾਰ ਚਾਰ ਸਾਲ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਜਦੋਂ ਲੜਕੀ ਪ੍ਰੈਗਨੈਂਟ ਹੋਈ ਤਾਂ ਮਹਾਅਕਸ਼ੈ ਚੱਕਰਵਰਤੀ ਨੇ ਉਸ ਦਾ ਜਬਰਨ ਦਬਾਅ ਪਾ ਕੇ ਗਰਭਪਾਤ ਕਰਵਾ ਦਿੱਤਾ।

- Advertisement -

Share this Article
Leave a comment