ਡਾਕਟਰਾਂ ਨਾਲ ਬੁਰੇ ਵਿਵਹਾਰ ਤੇ ਅਦਾਕਾਰ ਅਜੈ ਦੇਵਗਨ ਨੂੰ ਆਇਆ ਗੁੱਸਾ ਫਿਰ ਦੇਖੋ ਕੀ ਕੀਤਾ

TeamGlobalPunjab
2 Min Read

ਨਵੀ ਦਿੱਲੀ : ਕੋਰੋਨਾ ਵਾਇਰਸ ਨਾਲ ਜਾਰੀ ਜੰਗ ਵਿਚ ਡਾਕਟਰ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਦਿਨ ਰਾਤ ਇਕ ਕਰਕੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਲਗੇ ਹੋਏ ਹਨ । ਪਰ ਇਸ ਦੇ ਬਾਵਜੂਦ ਵੀ ਕੁਝ ਸ਼ਰਾਰਤੀ ਲੋਕ ਉਨ੍ਹਾਂ ਨਾਲ ਗ਼ਲਤ ਵਿਵਹਾਰ ਕਰਨ ਲਗੇ ਹੋਏ ਹਨ । ਇਨ੍ਹਾਂ ਲੋਕਾਂ ਨੂੰ ਹੁਣ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਜੈ ਦੇਵਗਨ ਨੇ ਝਾੜ ਪਾਈ ਹੈ । ਉਨ੍ਹਾਂ ਟਵੀਟ ਕਰਕੇ ਡਾਕਟਰਾਂ ਨਾਲ ਗ਼ਲਤ ਵਤੀਰਾ ਕਰਨ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ।

- Advertisement -

ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ‘ਗੁਸਾ ਆ ਰਿਹਾ ਹੈ ਅਜਿਹੀਆਂ ਰਿਪੋਰਟਾਂ ਪੜ ਕੇ ਜਿਨ੍ਹਾਂ ਵਿਚ ਪੜੇ ਲਿਖੇ ਲੋਕ ਅਧਾਰਹੀਣ ਧਾਰਨਾਵਾਂ ਤੇ ਯਕੀਨ ਕਰਕੇ ਗੁਆਂਢ ਵਿਚ ਰਹਿਣ ਵਾਲੇ ਡਾਕਟਰਾਂ ਨਾਲ ਬੁਰਾ ਵਿਵਹਾਰ ਕਰ ਰਹੇ ਹਨ । ਅਜਿਹੇ ਅਸੰਵੇਦਨਸ਼ੀਲ ਲੋਕ ਸਭ ਤੋਂ ਬੁਰੇ ਅਪਰਾਧੀ ਹੁੰਦੇ ਹਨ ।”
ਅਜੇ ਦੇਵਗਨ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਦੇ ਇਸ ਟਵੀਟ ਤੇ ਲੋਕਾਂ ਦੀਆ ਪ੍ਰਤੀ ਕਿਰਿਆਵਾਂ ਵੀ ਆ ਰਹੀਆਂ ਹਨ । ਦੱਸਨਯੋਗ ਹੈ ਕਿ ਸੋਸ਼ਲ ਮੀਡਿਆ ਤੇ ਕੁਝ ਅਜਿਹੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਲੋਕ ਡਾਕਟਰਾਂ ਨਾਲ ਬੁਰਾ ਵਿਵਹਾਰ ਕਰਦੇ ਦਿਖਾਈ ਦੇ ਰਹੇ ਹਨ । ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ,ਮੰਤਰੀ ਨਰੇਂਦਰ ਮੋਦੀ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਸੀ । ਉਨ੍ਹਾਂ ਕਿਹਾ ਸੀ ਕਿ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Share this Article
Leave a comment