ਸ਼ਿਮਲਾ: ਬਹੁਮੰਜ਼ਿਲਾ ਇਮਾਰਤ ਡਿੱਗਣ ਦਾ ਖਤਰਾ, ਕਾਰਟ ਰੋਡ ‘ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ

Rajneet Kaur
2 Min Read

ਸ਼ਿਮਲਾ: ਹੜ੍ਹਾ ਨੇ ਗਰ ਪਾਸੇ ਤਬਾਹੀ ਮਚਾਈ ਹੋਈ ਹੈ। ਸ਼ਿਮਲਾ ‘ਚ ਵੀ ਹਾਲਾਤ ਬਦਤਰ ਨਜ਼ਰ ਆ ਰਹੇ ਹਨ। ਰਾਜਧਾਨੀ ਦੇ ਟਿੰਬਰ ਹਾਊਸ ਨੇੜੇ ਇਕ ਨਿੱਜੀ ਬਹੁ-ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾ ਹੈ। ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਇਮਾਰਤ ਦੇ ਹੇਠਾਂ ਦਾ ਅੱਧਾ ਹਿੱਸਾ ਢਹਿ ਗਿਆ ਸੀ। ਹੁਣ ਬੁੱਧਵਾਰ ਨੂੰ ਇੱਥੇ ਇਕ ਹੋਰ ਜ਼ਮੀਨ ਖਿਸਕਣ ਤੋਂ ਬਾਅਦ ਕਾਰਟ ਰੋਡ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਦੌਰਾਨ ਵਿਕਾਸਨਗਰ, ਕਸੁੰਪਤੀ, ਬੀਸੀਐਸ ਅਤੇ ਨਿਊ ਸ਼ਿਮਲਾ ਤੋਂ ਬੱਸ ਸਟੈਂਡ ਨੂੰ ਜਾਣ ਵਾਲੀਆਂ ਬੱਸਾਂ ਨੂੰ ਸੰਜੌਲੀ ਅਤੇ ਤੂਤੀਕੰਡੀ ਰਾਹੀਂ ਮੋੜ ਦਿੱਤਾ ਗਿਆ।

ਬਾਈਪਾਸ ਅਤੇ ਲੱਕੜ ਬਾਜ਼ਾਰ ਦੇ ਬੱਸ ਰੂਟਾਂ ਤੋਂ ਵੀ ਬੱਸਾਂ ਛੋਟਾ ਸ਼ਿਮਲਾ ਰਾਹੀਂ ਚੱਲ ਰਹੀਆਂ ਹਨ। ਇਸ ਦੌਰਾਨ ਲੋਕਾਂ ਨੂੰ ਟੋਲਾਂ ਤੋਂ ਪੁਰਾਣੇ ਬੱਸ ਸਟੈਂਡ ਤੱਕ ਪੈਦਲ ਜਾਣਾ ਪੈ ਰਿਹਾ ਹੈ। ਇਸ ਵਿੱਚ ਹਸਪਤਾਲ ਜਾਣ ਵਾਲੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਐਡਵਰਡ ਸਕੂਲ ਬਹੁ-ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਹੈ। ਨਾਲ ਲੱਗਦੀ ਇਮਾਰਤ ਵਿੱਚ ਲੇਬਰ ਕਮਿਸ਼ਨਰ ਦਫ਼ਤਰ, ਮਹਿਲਾ ਕਮਿਸ਼ਨ ਸਮੇਤ ਕਈ ਦਫ਼ਤਰ ਹਨ। ਇੱਥੇ ਇੱਕ ਪ੍ਰਾਈਵੇਟ ਹੋਟਲ ਵੀ ਹੈ।

ਪ੍ਰਸ਼ਾਸਨ ਨੇ ਬਹੁਮੰਜ਼ਿਲਾ ਇਮਾਰਤ ਵੀ ਖਾਲੀ ਕਰਵਾ ਦਿੱਤੀ ਹੈ। ਇੱਥੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment