ਕ੍ਰਿਕਟ ਤੋਂ ਬਾਅਦ ਹੁਣ ਧੋਨੀ ਦੀ ਸਾਊਥ ਫਿਲਮ ਇੰਡਸਟਰੀ ‘ਚ ਐਂਟਰੀ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ  ਬੱਲੇਬਾਜ਼ ਐੱਮਐੱਸ ਧੋਨੀ ਨੇ ਕ੍ਰਿਕਟ ਦੀ ਦੁਨੀਆ ’ਚ ਖ਼ਾਸ ਜਗ੍ਹਾ ਹਾਸਿਲ ਕਰਨ ਤੋਂ ਬਾਅਦ ਹੁਣ ਫਿਲਮੀ ਦੁਨੀਆ ’ਚ ਐਂਟਰੀ ਕਰ ਲਈ ਹੈ।ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਪ੍ਰੋਡਕਸ਼ਨ ਹਾਊਸ ਧੋਨੀ ਇੰਟਰਟੇਨਮੈਂਟ ਇਕ ਤਾਮਿਲ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ ।

ਐੱਮਐੱਸ ਧੋਨੀ ਦੇ ਪ੍ਰੋਡਕਸ਼ਨ ਹਾਊਸ ਨੇ ਦੀਵਾਲੀ ਦੇ ਮੌਕੇ ’ਤੇ ਇਕ ਪ੍ਰੈੱਸ ਨੋਟ ਸਾਂਝਾ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਧੋਨੀ ਪ੍ਰੋਡਕਸ਼ਨ ਤਾਮਿਲ ‘ਚ ਆਪਣੀ ਪਹਿਲੀ ਪਰਿਵਾਰਕ ਡਰਾਮਾ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ। ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਨਿਰਮਾਤਾਵਾਂ ਵੱਲੋਂ ਇਸ ਫੈਮਿਲੀ ਡਰਾਮਾ ਫਿਲਮ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਸ ਪਰਿਵਾਰਕ ਡਰਾਮਾ ਫਿਲਮ ਦਾ ਨਿਰਦੇਸ਼ਨ ਰਮੇਸ ਥਮਿਲਮਨੀ ਵੱਲੋਂ ਕੀਤਾ ਜਾਵੇਗਾ, ਜਿਸ ਨੇ ਅਥਰਵ – ਦਿ ਓਰਿਜ਼ਿਨ ਨਾਂ ਦਾ ਇਕ ਗ੍ਰਾਫਿਕ ਨਾਵਲ ਵੀ ਲਿਖਿਆ ਹੈ।

ਫਿਲਮ ਬਾਰੇ ਦਸਦਿਆਂ ਰਮੇਸ਼ ਥਮਿਲਮਨੀ ਨੇ ਕਿਹਾ, ‘ਜਦੋਂ ਮੈਂ ਧੋਨੀ ਦੇ ਇਸ ਕੰਸੈਪਟ ਨੂੰ ਪੜ੍ਹਿਆ ਤਾਂ ਮੈਨੂੰ ਇਹ ਬਿਲਕੁਲ ਨਵਾਂ ਅਤੇ ਖ਼ਾਸ ਲੱਗਿਆ। ਇਸ ਸੰਕਲਪ ਵਿਚ ਫੈਮਿਲੀ ਡਰਾਮੇ ਦੀਆਂ ਬਹੁਤ ਉਮੀਦਾਂ ਹਨ। ਇਹ ਬਿਲਕੁਲ ਨਵਾਂ ਆਈਡੀਆ ਹੈ।

Share this Article
Leave a comment