ਹਮਾਸ ਨੇ ਪਹਿਲੀ ਵਾਰ ਦੋ ਅਮਰੀਕੀ ਬੰਧਕਾਂ ਨੂੰ ਕੀਤਾ ਰਿਹਾਅ

Rajneet Kaur
2 Min Read

ਨਿਊਜ਼ ਡੈਸਕ: ਇਜ਼ਰਾਈਲ ਅਤੇ ਗਾਜ਼ਾ ‘ਚ 14 ਦਿਨਾਂ ਤੋਂ ਜੰਗ ਚਲ ਰਹੀ ਹੈ। ਹਮਾਸ ਨੇ ਇਜ਼ਰਾਈਲ ਵਿੱਚ ਇੱਕ ਘਾਤਕ ਹਮਲਾ ਕਰਨ ਅਤੇ ਲਗਭਗ 200 ਲੋਕਾਂ ਨੂੰ ਅਗਵਾ ਕਰਨ ਦੇ ਲਗਭਗ ਦੋ ਹਫ਼ਤੇ ਬਾਅਦ ਦੋ ਅਮਰੀਕੀ ਬੰਧਕਾਂ, ਜੂਡਿਥ ਤਾਈ ਰਾਨਾਨ ਅਤੇ ਉਸਦੀ 17 ਸਾਲਾ ਧੀ ਨਤਾਲੀ ਰਾਨਾਨ ਨੂੰ ਰਿਹਾਅ ਕਰ ਦਿਤਾ ਹੈ।   ਰਿਪੋਰਟ ਅਨੁਸਾਰ ਆਈਡੀਐਫ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਗਾਜ਼ਾ ਸਰਹੱਦ ‘ਤੇ ਸੌਂਪ ਦਿੱਤਾ ਗਿਆ ਹੈ ਅਤੇ ਹੁਣ ਉਹ ਇਜ਼ਰਾਈਲ ਰੱਖਿਆ ਬਲਾਂ ਦੀ ਦੇਖਭਾਲ ਵਿੱਚ ਹਨ।

ਮਿਲੀ ਜਾਣਕਾਰੀ ਅਨੁਸਾਰ ਬੰਧਕ ਬਣਾਈ ਗਈ ਮਾਂ-ਧੀ ਕੋਲ ਇਜ਼ਰਾਈਲ ਦੀ ਨਾਗਰਿਕਤਾ ਵੀ ਹੈ ਅਤੇ ਦੋਵੇਂ ਹਮਾਸ ਵੱਲੋਂ ਰਿਹਾਅ ਕੀਤੇ ਜਾਣ ਵਾਲੇ ਪਹਿਲੇ ਬੰਧਕ ਹਨ। ਦੂਜੇ ਪਾਸੇ ਹਮਾਸ ਨੇ ਕਿਹਾ ਕਿ ਉਹ ਕਤਰ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਮਾਨਵੀ ਕਾਰਨਾਂ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਰਿਹਾ ਹੈ।

ਪਰਿਵਾਰ ਦੇ ਅਨੁਸਾਰ, ਰਾਨਾਨ ਸ਼ਿਕਾਗੋ ਦੀ ਰਹਿਣ ਵਾਲੀ ਹੈ ਅਤੇ ਦੱਖਣੀ ਇਜ਼ਰਾਈਲ ਦੇ ਨਾਹਲ ਓਜ਼, ਇੱਕ ਕਿਸਾਨ ਭਾਈਚਾਰੇ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੀ ਸੀ, ਜਦੋਂ ਉਸਨੂੰ 7 ਅਕਤੂਬਰ ਨੂੰ ਬੰਧਕ ਬਣਾ ਲਿਆ ਗਿਆ ਸੀ।ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਰੇ ਬੰਧਕਾਂ ਨੂੰ ਵਾਪਿਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਨੇਤਨਯਾਹੂ ਨੇ  ਕਿਹਾ ‘ਸਾਡੇ ਦੋ ਬੰਧਕ ਘਰ ਵਿਚ ਹਨ। ਅਸੀਂ ਸਾਰੇ ਬੰਧਕਾਂ ਅਤੇ ਲਾਪਤਾ ਵਿਅਕਤੀਆਂ ਨੂੰ ਵਾਪਿਸ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਕੋਈ ਢਿੱਲ ਨਹੀਂ ਛੱਡਾਂਗੇ। ਇਸ ਨਾਲ ਅਸੀਂ ਜਿੱਤ ਪ੍ਰਾਪਤ ਕਰਨ ਤੱਕ ਲੜਦੇ ਰਹਾਂਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment